ਅਮਰੀਕੀ ਰਾਜਦੂਤ ਦਿਵਾਲੀ ਦੇ ਜਸ਼ਨਾਂ 'ਚ ਹੋਏ ਸ਼ਾਮਿਲ, ਪੰਜਾਬੀ ਗੀਤ ਤੌਬਾ ਤੌਬਾ 'ਤੇ ਪਾਇਆ ਭੰਗੜਾ - DIWALI CELEBRATIONS
🎬 Watch Now: Feature Video
Published : Oct 31, 2024, 12:02 PM IST
ਭਾਰਤ ਵਿੱਚ ਇਸ ਸਮੇਂ ਦਿਵਾਲੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਇਸ ਤਿਉਹਾਰ ਨੂੰ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਵਿੱਚ ਅਮਰੀਕੀ ਰਾਜਦੂਤ ਏਰਿਕ ਗਾਰਸੇਟੀ ਨੇ ਦਿੱਲੀ ਦੇ ਸਫਾਰਤਖਾਨੇ ਵਿਖੇ ਦਿਵਾਲੀ ਦੇ ਜਸ਼ਨਾਂ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਉਹ ਇੱਕ ਹਿੰਦੀ ਫਿਲਮ ਦੇ ਪ੍ਰਸਿੱਧ ਪੰਜਾਬੀ ਗੀਤ 'ਤੌਬਾ, ਤੌਬਾ ਉੱਤੇ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਦੇ ਨਾਲ ਸਟੇਜ ਉੱਤੇ ਹੋਰ ਕਲਾਕਾਰਾਂ ਨੇ ਵੀ ਰੰਗ ਬੰਨ੍ਹੇ। ਅਮਰੀਕੀ ਰਾਜਦੂਤ ਏਰਿਕ ਗਾਰਸੇਟੀ ਨੇ ਭੰਗੜੇ ਮਗਰੋਂ ਕਿਹਾ ਕਿ ਭਾਰਤ ਵਿੱਚ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਅਤੇ ਉਹ ਵੀ ਇਸ ਦਾ ਹਿੱਸਾ ਬਣੇ ਹਨ।