ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮ ਨਾਜਾਇਜ਼ ਹਥਿਆਰਾ ਸਮੇਤ ਕਾਬੂ - 2 accused involved in theft incidents arrested with illegal weapons
🎬 Watch Now: Feature Video
ਤਰਨਤਾਰਨ: ਚੌਂਕੀ ਡੇਹਰਾ ਸਾਹਿਬ (Chowki Dehra Sahib) ਦੀ ਪੁਲਿਸ (Police) ਨੇ ਅੱਡਾ ਜਾਮਾਰਾਏ ਤੋਂ ਇੱਕ ਮੋਟਰਸਾਇਕਲ ਸਵਾਰ 2 ਵਿਅਕਤੀਆਂ ਪਾਸੋਂ ਇੱਕ ਰਿਵਾਲਵਰ, ਦੇਸੀ ਪਿਸਟਲ, ਦੇਸੀ ਕੱਟਾ ਤੇ ਰੋਂਦਾ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੀ ਪਹਿਚਾਣ ਸਮਸ਼ੇਰ ਸਿੰਘ ਅਤੇ ਮਿੱਤ ਸਿੰਘ ਵਜੋਂ ਹੋਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਪੁਲਿਸ ਅਫ਼ਸਰ (Police officer) ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਨਾਕੇਬੰਦੀ ਦੌਰਾਨ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਦੋ 32 ਬੋਰ ਦੀਆਂ ਰਿਵਾਲਵਰਾਂ (Revolvers), 7 ਜਿੰਦਾ ਕਾਰਤੂਸ, ਇੱਕ ਦੇਸੀ ਕੱਟਾ ਆਦੀ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਿਕ ਮੁਲਜ਼ਮਾਂ ਨੇ ਖੁਦ ਮੰਨਿਆ ਹੈ ਕਿ ਉਹ ਇਨ੍ਹਾਂ ਹਥਿਆਰਾਂ (Weapons) ਦੇ ਸਿਰ ‘ਤੇ ਰਾਤ ਨੂੰ ਲੋਕਾਂ ਦੇ ਘਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।