Anti Drug Day ਮੌਕੇ ਕਰਵਾਈ ਮੈਰਾਥਨ ਦੌੜ - ਐੱਸ.ਐੱਸ.ਪੀ. ਅਮਨੀਤ ਕੌਂਡਲ
🎬 Watch Now: Feature Video
ਸ੍ਰੀ ਫਤਹਿਗੜ੍ਹ ਸਾਹਿਬ: ਐਂਟੀ ਡਰੱਗ ਡੇਅ (Anti Drug Day) ਮਨਾਉਂਦੇ ਹੋਏ ਅਮਲੋਹ ਵਿੱਚ ਮੈਰਾਥਨ ਦੌੜ ਕਰਵਾਈ ਗਈ। ਜਿਸ ਵਿੱਚ ਵਿਸੇਸ਼ ਤੌਰ ‘ਤੇ ਜ਼ਿਲ੍ਹਾ ਡੀਸੀ ਸੁਰਭੀ ਮਲਿਕ ਪਹੁੰਚੇ। ਜਿਨ੍ਹਾਂ ਨੇ ਦੌੜ ਨੂੰ ਹਰੀ ਝੰਡੀ ਦੇ ਕੇ ਸ਼ੁਰੂ ਕਰਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਹੋਏ, ਡੀ.ਸੀ. ਸੁਰਭੀ ਮਲਿਕ ਤੇ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਕਿਹਾ, ਕਿ ਅੱਜ ਐਂਟੀ ਡਰੱਗ ਡੇਅ ਨੂੰ ਮਨਾਉਂਦੇ ਹੋਏ ਉਨ੍ਹਾਂ ਦੇ ਵੱਲੋਂ ਅਮਲੋਹ ਦੇ ਵਿੱਚ ਮੈਰਾਥਨ ਦੌੜ ਕਰਵਾਈ ਗਈ ਹੈ। ਜਿਸ ਦੇ ਵਿੱਚ ਸਕੂਲੀ ਬੱਚਿਆਂ (children) ਨੇ ਵੀ ਭਾਗ ਲਿਆ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਸਾਨੂੰ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਨਾ ਕਰ ਸਕੀਏ।