ਲੋਕ ਮਨਾਂ 'ਚੋਂ ਡਰ ਕੱਢਣ ਲਈ ਪੁਲਿਸ ਨੇ ਕੀਤਾ ਫ਼ਲੈਗ ਮਾਰਚ

🎬 Watch Now: Feature Video

thumbnail
ਫਿਰੋਜ਼ਪੁਰ: ਲੋਕਾਂ ਦੇ ਮਨਾਂ 'ਚੋਂ ਡਰ ਕੱਢਣ ਲਈ ਪੁਲਿਸ ਨੇ ਕੱਢਿਆ ਫ਼ਲੈਗ ਮਾਰਚ, ਐਸਪੀ ਅਪਰੇਸ਼ਨ ਨੇ ਕੀਤੀ। ਇਸ ਫ਼ਲੈਗ ਮਾਰਚ ਦੀ ਅਗਵਾਈ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਅਤੇ ਚੋਣਾਂ ਸ਼ਾਂਤੀਪੂਰਨ ਕਰਵਾਉਣ ਲਈ ਐਸਪੀ ਆਪ੍ਰੇਸ਼ਨ ਗੁਰਮੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਫ਼ਲੈਗ ਮਾਰਚ ਕੱਢਿਆ ਗਿਆ। ਇਸ ਫ਼ਲੈਗ ਮਾਰਚ ਦਾ ਮਕਸਦ ਲੋਕਾਂ ਦੇ ਮਨਾਂ ਵਿੱਚੋਂ ਕ੍ਰਿਮੀਨਲ ਲੋਕਾਂ ਪ੍ਰਤੀ ਡਰ ਕੱਢਣਾ ਸੀ ਅਤੇ ਇਹ ਦਰਸਾਉਣਾ ਸੀ ਕਿ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਤਤਪਰ ਹੈ। ਐਸਪੀ ਆਪ੍ਰੇਸ਼ਨ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਇਹ ਫ਼ਲੈਗ ਮਾਰਚ ਕੱਢਿਆ ਗਿਆ ਹੈ ਅਤੇ ਸ਼ਾਂਤੀਪੂਰਵਕ ਨਾਮਜ਼ਦਗੀਆਂ ਦਾਖ਼ਲ ਕਰਾਵਾਈਆਂ ਜਾਣਗੀਆਂ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.