ਰੇਤੇ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੁਲਿਸ ਦੀ ਕਾਰਵਾਈ - ਰੇਤੇ ਦੀ ਨਾਜਾਇਜ਼ ਮਾਈਨਿੰਗ
🎬 Watch Now: Feature Video
ਤਰਨਤਾਰਨ: ਦਰਿਆ ਬਿਆਸ ਵਿੱਚੋ ਰੇਤਾ ਦੀ ਨਜਾਇਜ਼ ਮਾਇਨਿੰਗ ਕਰਦੇ ਵਿਅਕਤੀ ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋ ਮਾਮਲਾ ਦਰਜ ਕੀਤਾ ਗਿਆ। ਪੁਲਿਸ ਅਧਿਕਾਰੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਜਾਇਜ਼ ਰੇਤੇ ਸਮੇਤ ਟ੍ਰੈਕਟਰ ਟਰਾਲੀ ਕਾਬੂ ਕੀਤਾ ਗਿਆ ਹੈ। ਜਦਕਿ ਟ੍ਰੈਕਟਰ ਚਾਲਕ ਪੁਲਿਸ ਨੂੰ ਚਕਮਾ ਦੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ। ਭਗੌੜੇ ਟ੍ਰੈਕਟਰ ਚਾਲਕ ਦੀ ਪਛਾਣ ਬਰਕਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੁੰਡਾ ਪਿੰਡ ਵਜੋ ਹੋਈ ਹੈ ਜਿਸ ਖਿਲਾਫ ਮਾਇਨਿੰਗ ਐਕਟ ਤਹਿਤ ਕੇਸ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। (illegal sand mining in Tarntaran)