'ਕਿਸਾਨ ਨਰਮੇ ਦੀ ਫਸਲ ਨੂੰ ਨਾ ਵਾਹੁਣ, ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸੰਭਵ'
🎬 Watch Now: Feature Video
ਮਾਨਸਾ: ਜ਼ਿਲਾ ਖੇਤੀਬਾੜੀ ਅਫ਼ਸਰ (District Agriculture Officer) ਡਾ. ਮਨਜੀਤ ਸਿੰਘ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਤੋਂ ਮਾਨਸਾ ਵਿੱਚ ਇੱਕ ਵਾਰ ਮੁੜ ਤੋਂ ਨਰਮੇ ਦੀ ਫਸਲ (Cotton crop) ਖ਼ਰਾਬ ਹੋ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫਸਲ ਨੂੰ ਵਹਾਉਣ ਨਾ, ਉਨ੍ਹਾਂ ਕਿਹਾ ਕਿ ਇਸ ਦਾ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਗੁਲਾਬੀ ਸੁੰਡੀ ਦਾ ਇੰਨਾ ਹਮਲਾ ਨਹੀਂ ਅਤੇ ਨਾ ਹੀ ਮਿਲੀਬੱਗ ਦਾ ਜ਼ਿਆਦਾ ਹਟਾਏਗਾ ਹੈ, ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਾਨਸਾ ਜ਼ਿਲ੍ਹੇ ਦੇ ਵਿੱਚ 52 ਹਜ਼ਾਰ ਹੈਕਟੇਅਰ ਨਰਮੇ ਦੀ ਬਿਜਾਈ ਕੀਤੀ ਸੀ ਅਤੇ ਇਸ ਸਾਲ 45 ਹਜ਼ਾਰ ਹੈਕਟੇਅਰ ਬਿਜਾਈ ਹੋਈ ਹੈ ਨਰਮੇ ਦਾ ਰਕਬਾ ਵੀ ਘਟਿਆ ਹੈ।