ਸਰਕਾਰ ਖਿਲਾਫ਼ ਸੜਕਾਂ ’ਤੇ ਆਏ ਰੇਹੜੀ ਚਾਲਕ, ਕੱਢੀ ਜੰਮਕੇ ਭੜਾਸ

By

Published : Apr 23, 2022, 5:39 PM IST

thumbnail
ਬਠਿੰਡਾ: ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਤਹਿਤ ਬਠਿੰਡਾ ਗੋਣੀਆਨਾ ਮੰਡੀ ’ਚ ਪੰਜਾਬ ਸਰਕਾਰ ਵੱਲੋਂ ਜਗਾੜੂ ਰੇਹੜੀਆਂ ਤੁਰੰਤ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਰੇਹੜੀ ਚਾਲਕਾਂ ਵਿਚ ਰੋਸ (REHRI DRIVERS PROTEST AGAINST BHAGWANT MAAN GOVERNMENTS ) ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਾਡੀਆਂ ਰੇਹੜੀਆਂ ਬੰਦ ਹੋ ਗਈਆਂ ਤਾਂ ਉਨ੍ਹਾਂ ਦੇ ਪਰਿਵਾਰ ਭੁੱਖੇ ਮਰ ਜਾਣਗੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਰੁਜ਼ਗਾਰ ਨਹੀਂ ਹੈ ਜਿਸ ਕਰਕੇ ਜੇ ਸਾਡੀਆਂ ਰੇਹੜੀਆਂ ਬੰਦ ਕਰਨੀਆਂ ਹਨ ਤਾਂ ਸਰਕਾਰ ਸਾਨੂੰ ਕੋਈ ਕੰਮ ਦੇਵੇ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਅਸੀਂ ਇੰਨ੍ਹਾਂ ਰੇਹੜੀਆਂ ’ਤੇ ਹੀ ਵੋਟਰਾਂ ਨੂੰ ਢੋਇਆ ਹੈ ਉਦੋਂ ਇਹ ਰੇਹੜੀਆਂ ਜੁਗਾੜ ਨਹੀਂ ਸਨ। ਉਨ੍ਹਾਂ ਸਰਕਾਰ ਖਿਲਾਫ਼ ਭੜਾਸ ਕੱਢਦੇ ਕਿਹਾ ਕਿ ਸਾਨੂੰ ਕੰਮ ਤਾਂ ਕੀ ਦੇਣਾ ਸੀ ਸਾਡਾ ਚੱਲਦਾ ਕੰਮ ਵੀ ਖੋਹ ਲਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.