ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਕੇ ਕਾਤਲਾ ਨੂੰ ਦਿੱਤਾ ਸੱਦਾ: ਬੀਜੇਪੀ ਆਗੂ - ਮਾਂ ਦਾ ਨੌਜਵਾਨ ਪੁੱਤਰ ਇਸ ਦੁਨੀਆਂ ਵਿੱਚ ਨਹੀਂ ਰਿਹਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15426498-thumbnail-3x2-jkh.jpg)
ਹੁਸ਼ਿਆਰਪੁਰ: ਗੜ੍ਹਸ਼ੰਕਰ ਤੋਂ ਬੀਜੇਪੀ ਆਗੂ ਨਿਮਿਸ਼ਾ ਮਹਿਤਾ ਨੇ ਸਿੱਧੂ ਮੂਸੇਵਾਲ ਦੇ ਕਤਲ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ ਪਰ ਅਜਿਹਾ ਬਦਲਾਅ ਨਹੀਂ ਚਾਹੁੰਦੇ ਸਨ ਕਿ ਕਿਸੇ ਮਾਂ ਦਾ ਨੌਜਵਾਨ ਪੁੱਤਰ ਸਰਕਾਰ ਦੀ ਨਕਾਮੀ ਕਰਕੇ ਕਤਲ ਦਾ ਸ਼ਿਕਾਰ ਨਾ ਹੋਵੇ। ਨਿਮਿਸ਼ਾ ਮਹਿਤਾ ਨੇ ਕਿਹਾ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਜਿੰਮੇਵਾਰ ਹਨ। ਨਿਮਿਸ਼ਾ ਨੇ ਕਿਹਾ ਪੰਜਾਬ ਦੇ ਡੀਜੀਪੀ ਨੂੰ ਤੁਰੰਤ ਅਸਤੀਫਾ ਦੇਕੇ ਇਸਦੀ ਇਨਕੁਆਰੀ ਸੈਂਟਰ ਸਰਕਾਰ ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲ ਦੀ ਸਿਕਊਰਿਟੀ ਵਾਪਿਸ ਲੈਣ ਤੋਂ ਬਾਅਦ ਜਨਤਕ ਕਰਕੇ ਗੈਂਗਸਟਰਾਂ ਨੂੰ ਕਤਲ ਕਰਨ ਦੇ ਲਈ ਸੱਦਾ ਦਿੱਤਾ। ਜਿਸਦੇ ਕਾਰਨ ਅੱਜ ਮਾਂ ਦਾ ਨੌਜਵਾਨ ਪੁੱਤਰ ਇਸ ਦੁਨੀਆਂ ਵਿੱਚ ਨਹੀਂ ਰਿਹਾ। ਨਿਮਿਸ਼ਾ ਮਹਿਤਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਧੂ ਮੂਸੇਵਾਲ ਦੇ ਕੱਤਲ ਦੇ ਵਿਰੋਧ ਵਿੱਚ ਕੈਂਡਲ ਮਾਰਚ ਕਢਣ ਤਾਕਿ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ।