ਪਿਛਲੇ 5 ਸਾਲ ਭਾਜਪਾ ਕੈਪਟਨ ਰਾਹੀਂ ਪੰਜਾਬ ’ਤੇ ਕਰਦੀ ਰਹੀ ਹੈ ਰਾਜ-ਵਿੱਤ ਮੰਤਰੀ - ਸਰਕਾਰ ਵੱਲੋਂ ਹਜ਼ਾਰ ਰੁਪਏ ਬੋਨਸ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15725092-682-15725092-1656842562689.jpg)
ਸੰਗਰੂਰ: ਦਿੜ੍ਹਬਾ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਹਰਪਾਲ ਚੀਮਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜੰਮਕੇ ਭੜਾਸ ਕੱਢੀ (Finance Minister Harpal Cheema targets Capt Amarinder Singh) ਹੈ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਬੀਜੇਪੀ ਵਿੱਚ ਜਾਣਾ ਨਾ ਜਾਣਾ ਉਨ੍ਹਾਂ ਦਾ ਆਪਣਾ ਫੈਸਲਾ ਹੈ। ਇਸਦੇ ਨਾਲ ਹੀ ਉਨ੍ਹਾਂ ਕੈਪਟਨ ’ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਪੰਜ ਸਾਲਾ ਕਾਂਗਰਸ ਦੇ ਰਾਜ ਵਿੱਚ ਕੈਪਟਨ ਦੇ ਜ਼ਰੀਏ ਭਾਜਪਾ ਪੰਜਾਬ ’ਤੇ ਰਾਜ ਕਰਦੀ ਰਹੀ ਹੈ। ਡੀਜੀਪੀ ਨੂੰ ਹਟਾਏ ਜਾਣ ਦੇ ਸਵਾਲ ’ਤੇ ਚੀਮਾ ਨੇ ਕਿਹਾ ਕਿ ਇਸ ਦਾ ਅਧਿਕਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਹੈ ਕਿ ਕਿਸਨੂੰ ਲਗਾਉਣਾ ਹੈ ਜਾਂ ਕਿਸ ਨੂੰ ਹਟਾਉਣ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਨੂੰ ਵੀ ਬਦਲਿਆ ਨਹੀਂ ਗਿਆ ਅਤੇ ਜੇ ਕਿਸੇ ਨੂੰ ਬਦਲਿਆ ਗਿਆ ਤਾਂ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ। ਉੱਥੇ ਹੀ ਹਰਪਾਲ ਚੀਮਾ ਨੇ ਮੂੰਗੀ ਦੀ ਫਸਲ ਵੇਚਣ ਵਾਲੇ ਕਿਸਾਨਾਂ ਨੂੰ ਕੀਮਤ ਘੱਟ ਮਿਲਣ ’ਤੇ ਕਿਹਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਹਜ਼ਾਰ ਰੁਪਏ ਬੋਨਸ ਦਿੱਤਾ ਜਾਵੇਗਾ।