ਪੰਪ ਮਾਲਕ ਤੋਂ ਨਾਰਾਜ਼ ਕਿਸਾਨਾਂ ਨੇ ਪੈਟਰੋਲ ਪੰਪ ਉੱਤੇ ਲਾਇਆ ਧਰਨਾ - ਕਿਸਾਨ ਯੂਨੀਅਨ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16680255-1024-16680255-1666093162284.jpg)
ਬਰਨਾਲਾ ਦੇ ਭਦੌੜ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (Bharatiya Kisan Union Ekta Dakounda) ਵੱਲੋਂ ਕੁਝ ਸਾਲ ਪਹਿਲਾਂ ਖ਼ਰੀਦੀ ਤੂੜੀ ਦੇ ਪੈਸੇ ਨਾ ਦੇਣ ਦੇ ਸੰਬੰਧ ਵਿੱਚ ਭਦੌੜ ਵਿਖੇ ਪੈਟਰੋਲ ਪੰਪ ਅੱਗੇ ਧਰਨਾ (Dharna in front of petrol pump at Bhador) ਲਗਾ ਦਿੱਤਾ ਗਿਆ । ਪੀੜਤ ਕਿਸਾਨਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਪਿੰਡ ਢਿੱਲਵਾਂ ਵਿਖੇ ਤਪਾ ਰੋਡ ਉੱਤੇ ਬਰਨਾਲੇ ਦੇ ਇਕ ਵਪਾਰੀ ਵੱਲੋਂ ਪੇਪਰ ਬਣਾਉਣ ਵਾਲੀ ਫੈਕਟਰੀ ਲਗਾਈ ਗਈ ਸੀ ਜਿਸ ਦੌਰਾਨ ਫੈਕਟਰੀ ਮਾਲਕਾਂ ਨੇ ਉਨ੍ਹਾਂ ਤੋਂ ਤੂੜੀ ਖਰੀਦੀ ਸੀ ਅਤੇ ਕੁਝ ਸਮੇਂ ਬਾਅਦ ਉਹ ਫੈਕਟਰੀ ਮਾਲਕਾਂ ਨੇ ਫੈਕਟਰੀ ਨੂੰ ਬੰਦ ਕਰ ਦਿੱਤਾ ਅਤੇ ਬਰਨਾਲਾ ਦੇ ਚੀਮਾ ਵਿਖੇ ਹਿੰਦ ਮੋਟਰਜ਼ ਦਾ ਪੈਟਰੋਲ ਪੰਪ ਲਗਾ ਲਿਆ ਪ੍ਰੰਤੂ ਤੂੜੀ ਵੇਚਣ ਵਾਲੇ ਕਿਸਾਨਾਂ ਨੂੰ ਅਜੇ ਤੱਕ ਸਬੰਧਤ ਮਾਲਕਾਂ ਵੱਲੋਂ ਪੇਮੈਂਟ ਦੀ ਅਦਾਇਗੀ ਨਹੀਂ ਕੀਤੀ ਗਈ। ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਜੋ ਕਿਸਾਨ ਧਰਨੇ ਉੱਤੇ ਬੈਠੇ ਹਨ ਉਨ੍ਹਾਂ ਨਾਲ ਪਹਿਲਾਂ ਵੀ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਮਹੀਨਾਵਾਰ ਪੇਮੈਂਟ ਦੇਣ ਦੀ ਗੱਲ ਆਖੀ ਸੀ ਅਤੇ ਇਸ ਦੇ ਚੱਲਦਿਆਂ ਕੁਝ ਕਿਸਾਨਾਂ ਵੱਲੋਂ ਹਰ ਮਹੀਨੇ ਉਨ੍ਹਾਂ ਤੋਂ ਪੇਮੇਂਟ ਲਈ ਵੀ ਜਾ ਰਹੀ ਹੈ। ਪੰਪ ਮਾਲਕ ਨੇ ਕਿਹਾ ਕਿ ਕਿਸਾਨ ਯੂਨੀਅਨ (Kisan Union) ਵੱਲੋਂ ਉਸ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਸਾਨੂੰ ਇਹ ਦੱਸ ਕੇ ਇਨ੍ਹਾਂ ਕਿਸਾਨਾਂ ਦੀ ਪੇਮੈਂਟ ਕਿੰਨੀ ਤਰੀਕ ਤਕ ਦੇ ਦੇਵੇਂਗਾ ਜੋ ਕਿ ਉਸ ਨਾਲ ਸਰਾਸਰ ਧੱਕਾ ਹੈ।