ਪੰਜਾਬ ਦੀਆਂ ਜੇਲਾਂ ਵਿੱਚ ਲੱਗੀਆਂ ਰੌਣਕਾਂ, ਦੇਖੋ ਵੀਡੀਓ - News of Amritsar Central Jail
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਸੈਂਟਰਲ ਜੇਲ ਵਿਚ ਕੈਦੀਆਂ ਅਤੇ ਹਵਾਲਾਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਲਾਕਾਤ ਪਾਉਣ ਲਈ ਹੁਣ ਜੇਲ ਪ੍ਰਸ਼ਾਸ਼ਨ ਵੱਲੋਂ ਇਕ ਫੈਮਿਲੀ ਮੀਟਿੰਗ ਹਾਲ ਦੀ ਸਥਾਪਨਾ ਕੀਤੀ ਗਈ ਹੈ। ਕੇਂਦਰੀ ਜੇਲ ਵਿੱਚ ਪਿਹਲ ਕਦਮੀ ਕਰਦੇ ਹੋਏ ਪ੍ਰੋਗਰਾਮ ਪਰਿਵਾਰ ਮੁਲਾਕਾਤ ਦੀ ਰਸਮੀ ਸ਼ੁਰੂਆਤ ਕੀਤੀ ਗਈ। ਜਿਸਦੇ ਚੱਲਦੇ ਹੁਣ ਮੁਲਾਕਾਤੀ ਨੂੰ ਕਿਸੇ ਸਲਾਖਾ ਅਤੇ ਸੀਸੇ ਦੀ ਬੰਦਿਸ਼ ਦਾ ਸਾਹਮਣਾ ਨਹੀ ਕਰਨਾ ਪਵੇਗਾ। ਜਿਸਦੇ ਚਲਦੇ ਮੁਲਾਕਾਤ ਕਰਨ ਆਏ ਲੋਕ ਹੁਣ ਫੈਮਿਲੀ ਮੀਟਿੰਗ ਹਾਲ ਵਿਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਣਗੇ। ਇਸ ਫੈਮਿਲੀ ਮੀਟਿੰਗ ਹਾਲ ਦਾ ਉਦਘਾਟਨ ਜਿਲਾ ਸ਼ੈਸ਼ਨ ਜਜ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਕੀਤਾ ਗਿਆ ਹੈ ਅਤੇ ਇਸ ਮੌਕੇ ਜੇਲ ਸੁਪਰਡੈਂਟ ਸੁਰਿੰਦਰ ਸਿੰਘ ਅਤੇ ਹੋਰ ਜੇਲ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਜਿਲ੍ਹਾ ਸ਼ੈਸਨ ਜੱਜ ਹਰਪ੍ਰੀਤ ਕੌਰ ਰੰਧਾਵਾ ਅਤੇ ਜੇਲ ਸੁਪਰਡੈਂਟ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਦੀ ਸੈਂਟਰਲ ਜੇਲ ਵਿਚ ਕੈਦੀਆਂ ਦੇ ਪਰਿਵਾਰਕ ਮਿਲਾਪ ਲਈ ਇਕ ਫੈਮਲੀ ਮੀਟਿੰਗ ਹਾਲ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਵਿਚ ਸੁਰੂਆਤ ਵਿਚ ਚੰਗੇ ਆਚਰਨ ਵਾਲੇ ਕੈਦੀਆਂ ਦੇ 8 ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੰਦਿਆਂ ਇਕ ਕੈਦੀ ਨੂੰ 4 ਤੋਂ 5 ਪਰਿਵਾਰਕ ਮੈਂਬਰ ਇਕ ਘੰਟੇ ਲਈ ਮਿਲ ਸਕਦੇ ਹਨ।