ਲੁਧਿਆਣਾ: ਪੀਜੀਆਈ ਵਿੱਚ ਭੇਦ ਭਰੇ ਹਲਾਤਾਂ ਦੇ ਅੰਦਰ ਲੁਧਿਆਣਾ ਦੇ ਗੈਂਗਸਟਰ ਸਾਗਰ ਨਿਊਟਨ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਵੱਲੋਂ ਲੁਧਿਆਣਾ ਦੇ ਆੜਤੀ ਚੌਂਕ ਵਿਖੇ ਅੱਜ ਜਾਮ ਲਗਾ ਦਿੱਤਾ ਗਿਆ। ਇਸ ਦੌਰਾਨ ਚਾਰੇ ਪਾਸੇ ਦਾ ਟ੍ਰੈਫਿਕ ਬੰਦ ਕਰ ਦਿੱਤਾ ਗਿਆ ਸੀ। ਪਰਿਵਾਰ ਵੱਲੋਂ ਉਸ ਦੀ ਲਾਸ਼ ਨੂੰ ਚੌਂਕ ਦੇ ਵਿੱਚ ਰੱਖ ਕੇ ਇਨਸਾਫ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਹੋਵੇ ਅਤੇ ਜਿਹੜੇ ਲੋਕ ਇਹ ਵੀਡੀਓ ਪਾ ਕੇ ਉਸ ਦੀ ਮੌਤ ਦੀ ਜ਼ਿੰਮੇਵਾਰੀ ਲੈ ਰਹੇ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ। ਜਿਸ ਤੋਂ ਬਾਅਦ ਕਾਫੀ ਸਮੇਂ ਤੱਕ ਲੁਧਿਆਣਾ ਫਿਰੋਜ਼ਪੁਰ ਮਾਰਗ ਜਾਮ ਰਿਹਾ।
ਸੰਗਰੂਰ ਜੇਲ੍ਹ ਵਿੱਚ ਸਾਗਰ ਨਿਊਟਨ ਨਾਂ ਦੇ ਕੈਦੀ ਦੀ ਮੌਤ ਹੋਈ ਸੀ। ਕੁਝ ਗਲਤਫਹਿਮੀਆਂ ਕਰਕੇ ਇਨ੍ਹਾਂ ਲੋਕਾਂ ਨੇ ਉਸ ਦੀ ਲਾਸ਼ ਨੂੰ ਲਿਆ ਕੇ ਇਸ ਚੌਂਕ ਵਿੱਚ ਰੱਖਿਆ ਅਤੇ ਜਾਮ ਲਗਾ ਦਿੱਤਾ ਸੀ। ਉਨ੍ਹਾਂ ਨੂੰ ਹੁਣ ਸਾਰੀ ਗੱਲ ਸਮਝਾਈ ਗਈ ਹੈ, ਜਿਸ ਤੋਂ ਬਾਅਦ ਉਹ ਸਸਕਾਰ ਕਰਨ ਲਈ ਤਿਆਰ ਹੋ ਗਏ ਹਨ ਅਤੇ ਲਾਸ਼ ਨੂੰ ਚੁੱਕ ਕੇ ਲੈ ਗਏ ਹਨ। - ਗੁਰਦੇਵ ਸਿੰਘ, ਏਸੀਪੀ ਲੁਧਿਆਣਾ
ਸਾਗਰ ਨਿਊਟਰਨ ਦੀ ਪਤਨੀ ਨੂੰ ਰਿਹਾਅ ਕਰਨ ਦੀ ਮੰਗ
ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਲੁਧਿਆਣਾ ਦੇ ਆਰਤੀ ਚੌਂਕ ਦੇ ਵਿੱਚ ਹੰਗਾਮਾ ਵੀ ਕੀਤਾ ਗਿਆ ਅਤੇ ਸਾਰੇ ਰਸਤੇ ਰੋਕ ਦਿੱਤੇ ਗਏ ਜਿਸ ਦੇ ਨਾਲ ਚੌਂਕ ਦੇ ਵਿੱਚ ਜਾਮ ਲਗਾ ਲੱਗ ਗਿਆ। ਪਰਿਵਾਰ ਨੇ ਮ੍ਰਿਤਕ ਸਾਗਰ ਨਿਊਟਰਨ ਦੀ ਪਤਨੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਸਾਗਰ ਨਿਊਟਨ ਦੀ ਪਤਨੀ ਅਤੇ ਉਸ ਦਾ ਬੱਚਾ ਜੇਲ੍ਹ ਦੇ ਵਿੱਚ ਹਨ। ਉਸ ਦੀ ਪਤਨੀ ਨੂੰ ਕਾਫੀ ਦੇਰ ਪਹਿਲਾਂ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਹੀ ਸਾਗਰ ਨਿਊਟਰ ਨੇ ਸਰੈਂਡਰ ਕੀਤਾ ਸੀ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਉਹਨਾਂ ਦੀ ਨੂੰਹ ਨੂੰ ਛੱਡਣ ਦੀ ਗੱਲ ਕਹੀ ਜਾ ਰਹੀ ਹੈ।