ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਅੰਕਿਤ ਨੂੰ ਕੀਤਾ ਗ੍ਰਿਫਤਾਰ
🎬 Watch Now: Feature Video
ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਅੰਕਿਤ ਸਿਰਸਾ ਉਹੀ ਸ਼ੂਟਰ ਹੈ ਜਿਸ ਨੇ ਸਿੱਧੂ ਨੂੰ ਨੇੜਿਓਂ ਗੋਲੀ ਮਾਰੀ ਸੀ ਅਤੇ ਉਹ ਪ੍ਰਿਅਵਰਤਾ ਫੌਜੀ ਨਾਲ ਉਸ ਦੀ ਕਾਰ ਵਿੱਚ ਸੀ। ਜਿੱਥੋਂ ਫੌਜੀ ਅਤੇ ਅੰਕਿਤ ਇਕੱਠੇ ਭੱਜੇ ਸਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ, ਕਿਉਂਕਿ ਸਿੱਧੂ ਮੂਸੇਵਾਲਾ ਕਤਲ 'ਚ 6 ਸ਼ੂਟਰ ਸਾਹਮਣੇ ਆਏ ਹਨ। ਇਨ੍ਹਾਂ 6 ਵਿੱਚੋਂ ਫੌਜੀ ਅਤੇ ਅੰਕਿਤ ਮੁੱਖ ਸ਼ੂਟਰ ਸਨ। ਸੂਤਰਾਂ ਅਨੁਸਾਰ ਉਹ ਬੋਲੇਰੋ ਗੱਡੀ ਵਿੱਚ ਬੈਠੇ ਸਨ ਜਿਸ ਨੂੰ ਕਸ਼ਿਸ਼ ਚਲਾ ਰਿਹਾ ਸੀ। ਉਸ ਦੀ ਬੋਲੈਰੋ ਨੇ ਮੂਸੇਵਾਲਾ ਦੀ ਕਾਰ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਸਾਰਿਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪਰ ਸਭ ਤੋਂ ਖੌਫਨਾਕ ਤਰੀਕੇ ਨਾਲ ਫੌਜੀ ਅਤੇ ਅੰਕਿਤ ਨੇ ਮੂਸੇਵਾਲਾ 'ਤੇ ਗੋਲੀਆਂ ਚਲਾ ਦਿੱਤੀਆਂ।ਦੱਸ ਦਈਏ ਕਿ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪ੍ਰਿਅਵਰਤ ਫੌਜੀ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਏ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਰਪ ਸ਼ੂਟਰ 9 ਦਿਨਾਂ ਤੱਕ ਮਾਨਸਾ ਦੀ ਕਿਸੇ ਅਣਪਛਾਤੀ ਥਾਂ 'ਤੇ ਲੁਕੇ ਰਹੇ।
Last Updated : Jul 4, 2022, 7:47 PM IST