ETV Bharat / entertainment

ਰਿਲੀਜ਼ ਹੁੰਦੇ ਹੀ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸਤਿੰਦਰ ਸਰਤਾਜ ਦੀ 'ਹੁਸ਼ਿਆਰ ਸਿੰਘ', ਜਾਣੋ ਫਿਲਮ ਦੇਖ ਕੇ ਕੀ ਬੋਲੇ ਪ੍ਰਸ਼ੰਸਕ - HOSHIAR SINGH

ਇੱਥੇ ਅਸੀਂ ਬੀਤੇ ਦਿਨ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' ਦਾ ਪਬਲਿਕ ਰਿਵੀਊ ਲੈ ਕੇ ਆਏ ਹਾਂ।

Hoshiar Singh Public review
Hoshiar Singh Public review (Photo: Film Poster/ ETV Bharat)
author img

By ETV Bharat Entertainment Team

Published : Feb 8, 2025, 10:28 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਆਈ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' (ਅਪਣਾ ਅਰਸਤੂ) ਕੱਲ੍ਹ ਵਰਲਡ-ਵਾਈਡ ਰਿਲੀਜ਼ ਕਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਦਰਸ਼ਕਾਂ ਦੀ ਜੋ ਪ੍ਰਤੀਕਿਰਿਆ ਆਈ ਹੈ, ਆਓ ਉਸੇ ਵੱਲ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ।

'ਓਮ ਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਹੈ। ਪਰਿਵਾਰਿਕ ਡਰਾਮਾ ਅਧਾਰਿਤ ਕਹਾਣੀ ਦੁਆਲੇ ਬੁਣੀ ਗਈ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਹਨ, ਜਿੰਨ੍ਹਾਂ ਦੁਆਰਾ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕੀਤੀ ਗਈ ਹੈ।

Hoshiar Singh Public review (Photo: ETV Bharat)

ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਗਈ ਇਹ ਫਿਲਮ ਅਪਣੇ ਕਈ ਖਾਸ ਪਹਿਲੂਆਂ ਨੂੰ ਲੈ ਕੇ ਫਿਲਮੀ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਣੀ ਰਹੀ ਹੈ, ਜਿਸ ਵਿੱਚ ਇੱਕ ਅਹਿਮ ਕਾਰਨ ਇਹ ਵੀ ਰਿਹਾ ਹੈ ਕਿ ਪੰਜਾਬੀ ਸਿਨੇਮਾ ਦੀ ਇਹ ਅਜਿਹੀ ਵਿਲੱਖਣ ਫਿਲਮ ਵੀ ਹੈ, ਜਿਸ ਵਿੱਚ 85 ਦੇ ਲਗਭਗ ਜਾਣੇ-ਪਛਾਣੇ ਅਤੇ ਪ੍ਰਤਿਭਾਵਾਨ ਕਲਾਕਾਰਾਂ ਵੱਲੋਂ ਕੰਮ ਕੀਤਾ ਗਿਆ ਹੈ, ਜਿੰਨ੍ਹਾਂ ਤੋਂ ਇਲਾਵਾ ਸਤਿੰਦਰ ਸਰਤਾਜ ਵੱਲੋਂ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਹੇਠ ਬਣਾਈ ਜਾ ਰਹੀ ਵੀ ਉਨ੍ਹਾਂ ਦੀ ਪਹਿਲੀ ਫਿਲਮ ਵੀ ਹੈ, ਜਿਸ ਨਾਲ ਉਹ ਅਪਣੇ ਹੋਮ ਪ੍ਰੋਡੋਕਸ਼ਨ ਦਾ ਸ਼ਾਨਦਾਰ ਆਗਾਜ਼ ਕਰ ਚੁੱਕੇ ਹਨ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਨੂੰ ਕਲਾ ਅਤੇ ਸੋਸ਼ਲ ਪਲੇਟਫ਼ਾਰਮ ਉਪਰ ਛਾਏ ਰਹਿਣ ਵਾਲੇ ਕਲਾਕਾਰਾਂ ਵੱਲੋਂ ਵੀ ਕਾਫ਼ੀ ਭਰਵੀਂ ਸਪੋਰਟ ਮਿਲੀ ਹੈ। ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ 'ਕਲੀ ਜੋਟਾ' ਅਤੇ 'ਸ਼ਾਯਰ' ਦੀ ਸਫ਼ਲਤਾ ਅਤੇ ਸਲਾਹੁਤਾ ਤੋਂ ਬਾਅਦ ਬਤੌਰ ਅਦਾਕਾਰ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਸਤਿੰਦਰ ਸਰਤਾਜ ਦੀ ਇਸ ਵਰ੍ਹੇ 2025 ਵਿੱਚ ਰਿਲੀਜ਼ ਹੋਈ ਇਹ ਪਹਿਲੀ ਫਿਲਮ ਹੈ, ਜਿਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਅਤੇ ਆਸਵੰਦ ਨਜ਼ਰ ਆ ਰਹੇ ਹਨ।

ਦੁਨੀਆਂ ਭਰ ਦੇ ਸਿਨੇਮਾ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ, ਹਾਲਾਂਕਿ ਪਹਿਲੇ ਦਿਨ ਫਿਲਮ ਵੇਖਣ ਵਾਲੇ ਜਿਆਦਾਤਰ ਚੁਣਿੰਦਾ ਲੋਕ ਹੀ ਰਹੇ, ਜਿੰਨ੍ਹਾਂ ਅਨੁਸਾਰ ਸਤਿੰਦਰ ਸਰਤਾਜ ਦੀ ਇਸ ਫਿਲਮ ਵਿੱਚ ਅਦਾਕਾਰੀ ਵਧੀਆ ਰਹੀ ਹੈ, ਜਿਸ ਤੋਂ ਇਲਾਵਾ ਫਿਲਮ ਦਾ ਸੰਗੀਤ ਅਤੇ ਸੰਦੇਸ਼ਮਕ ਪੱਖ ਵੀ ਸਲਾਹੁਣਯੋਗ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.