ਦਾਖਾ ਦੇ ਨੌਜਵਾਨਾਂ ਨੇ ਪੰਜਾਬ ਸਰਕਾਰ ਦੇ ਰੋਜਗਾਰ ਮੇਲਿਆ ਦੀ ਖੋਲੀ ਪੋਲ - Dakha by election latest news
🎬 Watch Now: Feature Video
ਲੁਧਿਆਣਾ:ਪੰਜਾਬ ਦੀ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਹਰ ਘਰ ਨੌਕਰੀ ਦਿੱਤੀ ਜਾਵੇਗੀ ਪਰ ਦਾਖਾ ਦੇ ਨੌਜਵਾਨ ਵੋਟਰ ਇਸ ਵਾਅਦੇ ਨੂੰ ਲੈ ਕੇ ਕਾਫੀ ਨਿਰਾਸ਼ ਨੇ ਕਿਉਂਕਿ ਨੌਜਵਾਨਾਂ ਨੂੰ ਜਾਂ ਤਾਂ ਨੌਕਰੀ ਹੀ ਨਹੀਂ ਮਿਲੀ ਤੇ ਜਿਨ੍ਹਾਂ ਨੂੰ ਮਿਲੀ ਹੈ ਉਨ੍ਹਾਂ ਦੀ ਤਨਖ਼ਾਹ ਇੰਨੀ ਘੱਟ ਹੈ ਕਿ ਘਰ ਦਾ ਗੁਜ਼ਾਰਾ ਵੀ ਔਖਾ ਹੈ। ਮੁੱਲਾਂਪੁਰ ਦਾਖਾ ਦੇ ਨੌਜਵਾਨਾਂ ਨੇ ਦੱਸਿਆ ਕਿ ਉਹ ਡਿਗਰੀਆਂ ਕਰਕੇ ਵਿਹਲੇ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਰੁਜ਼ਗਾਰ ਮੇਲਿਆਂ ਦੇ ਵਿੱਚ ਲੇਬਰ ਦੀਆਂ ਨੌਕਰੀਆਂ ਆਫ਼ਰ ਕੀਤੀਆਂ ਜਾ ਰਹੀਆਂ ਹਨ।