ਗੈਂਗਸਟਰਾਂ ਦੀਆਂ ਧਮਕੀਆਂ ਨੂੰ ਲੈ ਕੇ ਸੀਐੱਮ ਮਾਨ ਦਾ ਵੱਡਾ ਬਿਆਨ, ਕਿਹਾ... - barnala latest news
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15577232-1066-15577232-1655379899441.jpg)
ਬਰਨਾਲਾ: ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਭਦੌੜ ਵਿੱਚ ਪਹੁੰਚੇ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਕਾਰਨ ਹੁਣ ਗੁਰਮੇਲ ਸਿੰਘ ਸੰਗਰੂਰ ਦੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਬੁਲੰਦ ਕਰਨਗੇ। ਉਹਨਾਂ ਕਿਹਾ ਕਿ ਉਹ ਪੰਜਾਬ ਨੂੰ ਮੁੜ ਲੀਹਾਂ 'ਤੇ ਲੈਕੇ ਆਉਣ ਲਈ ਜ਼ੋਰ ਲਗਾ ਰਹੇ ਹਨ। ਜੋ ਵੀ ਉਸਦੇ ਹੱਥ ਵਿੱਚ ਹੈ, ਉਹ ਆਪਣੇ ਹਰੇ ਪੈਨ ਨਾਲ ਉਸ ਮਸਲੇ ਨੂੰ ਤੁਰੰਤ ਹੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਗੁਰਮੇਲ ਸਿੰਘ ਪਿੰਡ ਦੀ ਸਰਪੰਚੀ ਤੋਂ ਉਠਿਆ ਹੈ, ਜਿਸਨੂੰ ਹਰ ਮੁੱਦੇ ਬਾਰੇ ਬਾਰੀਕੀ ਨਾਲ ਪਤਾ ਹੈ। ਜਿਸ ਕਰਕੇ ਹੁਣ ਗੁਰਮੇਲ ਸਿੰਘ ਤੁਹਾਡੀ ਆਵਾਜ਼ ਸੰਸਦ ਵਿੱਚ ਉਠਾਉਣਗੇ। ਗੈਂਗਸਟਰਾਂ ਦੀਆਂ ਧਮਕੀਆਂ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਗੈਂਗਸਟਰ ਪੁਰਾਣੀਆਂ ਪਾਰਟੀਆਂ ਦੇ ਪਾਲੇ ਹੋਏ ਹਨ। ਨੌਜਵਾਨਾਂ ਨੂੰ ਭਟਕਾਇਆ ਗਿਆ ਬਾਅਦ ਚ ਛੱਡ ਦਿੱਤਾ ਗਿਆ। ਕਾਨੂੰਨ ਆਪਣਾ ਕੰਮ ਕਰ ਰਹੀ ਹੈ ਉਸ ਚ ਉਹ ਦਖਲਅੰਦਾਜ਼ੀ ਨਹੀਂ ਕਰਨਗੇ।
Last Updated : Jun 16, 2022, 5:35 PM IST