ਚੰਡੀਗੜ੍ਹ: ਹਾਲ ਹੀ ਦੇ ਸਮੇਂ ਵਿੱਚ ਨੈੱਟਫਲਿਕਸ ਉਪਰ ਸਟ੍ਰੀਮ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਬਾਇਓਪਿਕ 'ਅਮਰ ਸਿੰਘ ਚਮਕੀਲਾ' ਦਾ ਅਹਿਮ ਅਤੇ ਲੀਡਿੰਗ ਹਿੱਸਾ ਰਹੇ ਹਨ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ, ਜੋ ਇੱਕ ਵਾਰ ਮੁੜ ਇਮਤਿਆਜ਼ ਇਮਤਿਆਜ਼ ਅਲੀ ਦੀ ਨਿਰਦੇਸ਼ਨਾਂ ਹੇਠ ਕੰਮ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਜਲਦ ਫਲੌਰ ਉਪਰ ਜਾ ਰਹੀ ਇਸ ਫਿਲਮ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਅਤੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਵੀ ਮਹੱਤਵਪੂਰਨ ਭੂਮਿਕਾ ਅਦਾ ਕਰਨਗੇ।
ਪੀਰੀਅਡ ਫਿਲਮ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਮਲਟੀ-ਸਟਾਰਰ ਫਿਲਮ ਵਿੱਚ ਦਿਲਜੀਤ ਦੁਸਾਂਝ, ਵੇਦਾਂਗ ਰੈਨਾ ਅਤੇ ਨਸੀਰੂਦੀਨ ਸ਼ਾਹ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੇ, ਜੋ ਪਹਿਲੀ ਵਾਰ ਕਿਸੇ ਫਿਲਮ ਲਈ ਇਕੱਠਿਆਂ ਸਕ੍ਰੀਨ ਸ਼ੇਅਰ ਕਰਨਗੇ।
ਇਸੇ ਨਵੇਂ ਵਰ੍ਹੇ 2025 ਦੇ ਮੱਧ ਫੇਜ਼ ਵਿੱਚ ਸੈੱਟ ਉਤੇ ਜਾ ਰਹੀ ਉਕਤ ਫਿਲਮ ਦੀਆਂ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨਿਰਦੇਸ਼ਕ ਇਮਤਿਆਜ਼ ਅਲੀ ਉਨ੍ਹਾਂ ਦੀ ਨਿਰਮਾਣ ਟੀਮ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਮੱਦੇਨਜ਼ਰ ਇਸ ਦਾ ਕੁਝ ਹਿੱਸਾ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਫਿਲਮਾਏ ਜਾਣ ਦੀ ਸੰਭਾਵਨਾ ਹੈ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾਣ ਵਾਲੀ ਇਸ ਫਿਲਮ ਲਈ ਨਿਰਦੇਸ਼ਕ ਇਮਤਿਆਜ਼ ਅਲੀ ਵੱਖ-ਵੱਖ ਪੀੜ੍ਹੀਆਂ ਦੀ ਤਰਜ਼ਮਾਨੀ ਕਰਦੀਆਂ ਤਿੰਨ ਅਦਾਕਾਰਾਂ ਨੂੰ ਕਾਸਟ ਕਰਨ ਲਈ ਵੀ ਤਰੱਦਦਸ਼ੀਲ ਹਨ, ਜਿਸ ਸੰਬੰਧਤ ਫਾਈਨਲ ਹੋਣ ਜਾ ਰਹੇ ਨਾਵਾਂ ਦਾ ਪੂਰਨ ਖੁਲਾਸਾ ਜਲਦ ਕੀਤਾ ਜਾ ਸਕਦਾ ਹੈ।
ਟੀ-ਸੀਰੀਜ਼ ਵੱਲੋਂ ਬਣਾਈ ਜਾ ਰਹੀ ਅਤੇ ਸੈੱਟਸ ਉਤੇ ਪੁੱਜ ਚੁੱਕੀ ਵਾਰ ਡਰਾਮਾ ਫਿਲਮ ਦੀ ਸ਼ੂਟਿੰਗ ਵਿੱਚ ਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਤਿਆਰ ਹਨ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ, ਜਿੰਨ੍ਹਾਂ ਦੀ ਉਕਤ ਵੱਡੀ ਫਿਲਮ ਅਤੇ ਬਹੁ-ਚਰਚਿਤ ਫਿਲਮ ਤੋਂ ਬਾਅਦ ਇਸ ਸਾਲ ਸ਼ੁਰੂ ਹੋਣ ਜਾ ਰਹੀ ਇਹ ਦੂਜੀ ਫਿਲਮ ਹੋਵੇਗੀ, ਹਾਲਾਂਕਿ ਇੰਨ੍ਹਾਂ ਤੋਂ ਇਲਾਵਾ ਉਨ੍ਹਾਂ ਨੂੰ ਮਸ਼ਹੂਰ ਫਿਲਮਕਾਰ ਅਨੀਸ ਬਜ਼ਮੀ ਨਿਰਦੇਸ਼ਿਤ ਕੀਤੀ ਜਾਣ ਵਾਲੀ 'ਨੋ ਐਂਟਰੀ 2' ਲਈ ਵੀ ਫਾਈਨਲ ਕੀਤਾ ਜਾ ਚੁੱਕਾ ਹੈ, ਜਿਸ ਸੰਬੰਧਤ ਅਧਿਕਾਰਤ ਐਲਾਨ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: