ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਕਰਨ ਦੀ ਇਜਾਜ਼ਤ ਮਿਲਣ 'ਤੇ ਔਰਤਾਂ 'ਚ ਖੁਸ਼ੀ - ਔਰਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਕਰਨ ਦੀ ਆਗਿਆ
🎬 Watch Now: Feature Video
ਪੰਜਾਬ ਵਿਧਾਨ ਸਭਾ ਵਿੱਚ ਔਰਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਨ ਦੀ ਇਜ਼ਾਜ਼ਤ ਦੇਣ ਲਈ ਪਾਸ ਕੀਤੇ ਗਏ ਮਤੇ ਦਾ ਔਰਤਾ ਅਤੇ ਵੱਖ ਵੱਖ ਸਿੱਖ ਸੰਗਠਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਭਾਵੇਂ ਕਿ ਸਰਕਾਰ ਦੇ ਇਸ ਮਤੇ 'ਤੇ ਅਜੇ ਐਸ.ਜੀ.ਪੀ.ਸੀ. ਦੀ ਮੋਹਰ ਲੱਗਣੀ ਬਾਕੀ ਹੈ ਪਰ ਔਰਤਾਂ ਨੇ ਇਸ ਫ਼ੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸਿੱਖ ਔਰਤਾਂ ਦਾ ਕਹਿਣਾ ਹੈ ਕਿ ਔਰਤਾਂ ਵੀ ਹਰ ਖੇਤਰ ਵਿੱਚ ਮਰਦਾਂ ਦੇ ਮੁਕਾਬਲੇ ਬਰਾਬਰ ਹਨ ਤੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਕਰਨ ਤੇ ਔਰਤਾਂ ਤੇ ਪਾਬੰਦੀ ਕਿਉਂ। ਔਰਤਾਂ ਦਾ ਕਹਿਣਾ ਹੈ ਹਰਿਮੰਦਰ ਸਾਹਿਬ ਅੰਦਰ ਔਰਤਾਂ ਨੂੰ ਕੀਰਤਨ ਕਰਨ ਦੀ ਆਗਿਆ ਹਰ ਹਾਲਤ ਵਿੱਚ ਦਿੱਤੀ ਜਾਣੀ ਚਾਹੀਦੀ ਹੈ।
TAGGED:
ਔਰਤਾਂ ਨੂੰ ਕੀਰਤਨ ਕਰਨ ਦੀ ਆਗਿਆ