ਸੁਨੀਲ ਜਾਖੜ 2 ਸਾਲ ਦਾ ਕਿਉਂ ਨਹੀਂ ਬੋਲਿਆ: ਸ਼ਮਸ਼ੇਰ ਸਿੰਘ ਦੂਲੋ - ਸ਼ਮਸ਼ੇਰ ਸਿੰਘ ਦੂਲੋ
🎬 Watch Now: Feature Video
ਲੁਧਿਆਣਾ: ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਹੀ ਮੌਤਾਂ ਹੋਣ ਤੋਂ ਬਾਅਦ ਕਾਂਗਰਸ ਦੇ ਹੀ ਦੋ ਰਾਜ ਸਭਾ ਮੈਂਬਰਾ ਵੱਲੋ ਆਪਣੀ ਹੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਰਾਜਪਾਲ ਨੂੰ ਆਪਣੀ ਹੀ ਸਰਕਾਰ ਵਿਰੁੱਧ ਮੰਗ ਪੱਤਰ ਦਿੱਤੇ ਜਾਣ ਤੋਂ ਬਾਅਦ ਸੁਨੀਲ ਜਾਖੜ ਨੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਤੇ ਪ੍ਰਤਾਪ ਬਾਜਵਾ ਨੂੰ ਕਾਂਗਰਸ ਵਿੱਚੋਂ ਬਹਾਰ ਕੱਢਣ ਦੀ ਗੱਲ ਕਹੀ ਹੈ ਜਿਸ ਦਾ ਦੂਲੋ ਨੇ ਮੋੜਵਾਂ ਜਵਾਬ ਦਿੱਤਾ ਹੈ। ਦੂਲੋ ਨੇ ਕਿਹਾ ਸੁਨੀਲ ਜਾਖੜ 2 ਸਾਲ ਦਾ ਕਿਉਂ ਨਹੀਂ ਬੋਲਿਆ ਕਿ ਪੰਜਾਬ ਵਿੱਚ ਨਸ਼ਾ ਮਾਫੀਆ, ਲੈਂਡ ਮਾਫੀਆ, ਰੇਤ ਮਾਫੀਆ ਆਦਿ ਧੜੱਲੇ ਨਾਲ ਚੱਲ ਰਿਹਾ ਹੈ। ਜਾਖੜ ਉਨ੍ਹਾਂ ਖੇਤਰਾਂ ਵਿੱਚ ਹੁਣ ਤੱਕ ਕਿਉਂ ਨਹੀ ਗਿਆ ਜਿੱਥੇ ਇਸ ਨੂੰ 2 ਸਾਲ ਪਹਿਲਾਂ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ, ਉਨ੍ਹਾਂ ਦੀ ਇਸ ਨੇ ਸਾਰ ਤੱਕ ਨਹੀਂ ਲਈ। ਸਾਨੂੰ ਸੋਨੀਆ ਗਾਂਧੀ ਅੱਜ ਕਹੇ ਅਸੀਂ ਅਸਤੀਫਾ ਦੇਣ ਨੂੰ ਤਿਆਰ ਹਾਂ।