ਕੋਰੋਨਾ ਵਾਇਰਸ ਤੋਂ ਬਚਾਅ ਲਈ ਗੜ੍ਹਸ਼ੰਕਰ ਦੇ ਨੇੜਲੇ ਪਿੰਡਾਂ 'ਚ ਪਿੰਡਵਾਸੀਆਂ ਨੇ ਲਾਏ ਨਾਕੇ - ਕੋਰੋਨਾ ਵਾਇਰਸ
🎬 Watch Now: Feature Video
ਹੁਸ਼ਿਆਰਪੁਰ: ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸੂਬਾ ਸਰਕਾਰ ਵੱਲੋਂ ਕਰਫਿਊ ਲਾਇਆ ਗਿਆ ਹੈ, ਉੱਥੇ ਹੀ ਗੜ੍ਹਸ਼ੰਕਰ ਦੇ ਕੁੱਝ ਪਿੰਡਾਂ ਨੇ ਆਪਣੇ ਪਿੰਡਾਂ 'ਚ ਪੁਲਿਸ ਵਾਂਗ ਹੀ ਨਾਕੇ ਲਾਏ ਹਨ। ਇਹ ਨਾਕੇ ਇਸ ਲਈ ਲਾਏ ਗਏ ਹਨ ਤਾਂ ਜੋ ਪਿੰਡ ਦੇ ਅੰਦਰ ਕੋਈ ਬਾਹਰਲਾ ਵਿਅਕਤੀ ਦਾਖਲ ਨਾ ਹੋ ਸਕੇ 'ਤੇ ਨਾਂ ਹੀ ਪਿੰਡ ਦਾ ਕੋਈ ਵਿਅਕਤੀ ਬਾਹਰ ਜਾ ਸਕੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਪਿੰਡ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਇਆ ਜਾ ਸਕਦਾ ਹੈ।