ਬਠਿੰਡਾ 'ਚ 5 ਹਜ਼ਾਰ ਸਿਹਤ ਵਰਕਰਾਂ ਨੂੰ ਲੱਗੀ ਕੋਰੋਨਾ ਵੈਕਸੀਨ - ਕੋਰੋਨਾ ਵੈਕਸੀਨ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10812758-436-10812758-1614510081817.jpg)
ਬਠਿੰਡਾ: ਪੰਜ ਹਜ਼ਾਰ ਦੇ ਕਰੀਬ ਹੈਲਥ ਵਰਕਰਾਂ ਨੂੰ ਕੋਵਿਡ ਗਾਈਡਲਾਈਨ ਦੇ ਤਹਿਤ ਟੀਕਾ ਲਗਾ ਦਿੱਤਾ ਗਿਆ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਦਾ ਕਹਿਣਾ ਹੈ ਕਿ ਹੈਲਥ ਵਰਕਰਾਂ ਲਈ 25 ਫਰਵਰੀ ਆਖਰੀ ਦਿਨ ਸੀ, ਪਰ ਅਜੇ ਵੀ ਕਈ ਪੈਂਡਿੰਗ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਇਸ ਵੈਕਸੀਨੇਸ਼ਨ ਤੋਂ ਡਰ ਲੱਗਦਾ ਸੀ, ਜਿਸ ਕਰਕੇ ਉਹ ਜਲਦੀ-ਜਲਦੀ ਵੈਕਸੀਨ ਨਹੀਂ ਲੈਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਪਹਿਲਾਂ ਹੈਲਥ ਵਰਕਰ ਉਸ ਤੋਂ ਬਾਅਦ ਪੁਲਿਸ ਅਤੇ ਹੁਣ ਪੰਜਾਹ ਸਾਲ ਤੋਂ ਜ਼ਿਆਦਾ ਉਮਰ ਵਾਲੇ ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਜਾਣੀ ਹੈ । ਸਰਕਾਰੀ ਹਸਪਤਾਲ ‘ਚ ਕੰਮ ਕਰਨ ਵਾਲੇ ਕਰੀਬ ਚਾਲੀ ਫ਼ੀਸਦੀ ਅਜਿਹੇ ਵਰਕਰ ਹਨ, ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ। ਡਾਕਟਰ ਦਾ ਕਹਿਣਾ ਕਿ ਸਿਹਤ ਵਿਭਾਗ ਵੱਲੋਂ ਇਸ ਬਾਬਤ ਜਾਗਰੂਕ ਕੀਤਾ ਜਾ ਰਿਹਾ ਹੈ।