ਨਵਜੋਤ ਸਿੱਧੂ ਖਿਲਾਫ਼ ਅਨੋਖਾ ਰੋਸ ਪ੍ਰਦਰਸ਼ਨ - ਕਾਂਗਰਸ ਖਿਲਾਫ਼ ਅਨੋਖਾ ਰੋਸ ਪ੍ਰਦਰਸ਼ਨ
🎬 Watch Now: Feature Video
ਬਠਿੰਡਾ: ਜ਼ਿਲ੍ਹੇ ਦੇ ਪਰਸਰਾਮ ਨਗਰ ਚੌਕ ਵਿੱਚ ਸਾਬਕਾ ਐਮਸੀ ਵਿਜੇ ਕੁਮਾਰ ਵੱਲੋਂ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਲੋਕਾਂ ਨਾਲ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਕੀਤੇ ਜਾ ਰਹੇ ਵੱਡੇ-ਵੱਡੇ ਵਾਅਦਿਆਂ ’ਤੇ ਤੰਜ ਕਸਦਿਆਂ ਅਨੋਖਾ ਪ੍ਰਦਰਸ਼ਨ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਭੇਸ ਧਾਰ ਕੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ। ਇਸ ਦੌਰਾਨ ਉਨ੍ਹਾਂ ਹਰ ਪਰਿਵਾਰ ਨੂੰ 300 ਗੋਲ ਗੱਪਾ ਪ੍ਰਤੀ ਮਹੀਨਾ ਦੇਣ, ਨਿਊਡਲ ਬਰਗਰ ਅਤੇ ਮੋਮੋਸ ਆਦਿ ਮੁਫਤ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਮੁੜ ਸੱਤਾ ਹਾਸਿਲ ਕਰਨੀ ਲੋਕਾਂ ਨਾਲ ਅਜੀਬੋ-ਗਰੀਬ ਵਾਅਦੇ ਕੀਤੇ ਜਾ ਰਹੇ ਹਨ ਜੋ ਕਿ ਪਹਿਲਾਂ ਵੀ ਕਾਂਗਰਸ ਦੇ ਕਈ ਮੰਤਰੀਆਂ ਵੱਲੋਂ ਕੀਤੇ ਗਏ ਸਨ ਪਰ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ। ਇਸ ਮੌਕੇ ਅਨੋਖਾ ਪ੍ਰਦਰਸ਼ਨ ਕਰ ਰਹੇ ਸਾਬਕਾ ਐਮ ਸੀ ਵੱਲੋਂ ਗੁਬਾਰਿਆਂ ਨਾਲ ਬੰਨ੍ਹ ਕੇ ਵੱਡੀਆਂ-ਵੱਡੀਆਂ ਫਲੈਕਸਾਂ ਆਸਮਾਨ ਵਿੱਚ ਉਡਾਈਆਂ ਗਈਆਂ।