ਸ਼ਰਾਬ ਦੇ ਠੇਕੇਦਾਰਾਂ ਦੀਆਂ ਮੰਗਾਂ ਉੱਤੇ ਕੀਤਾ ਜਾ ਰਿਹੈ ਵਿਚਾਰ: ਰਵਿਨੰਦਨ ਬਾਜਵਾ - bajwa vs channi
🎬 Watch Now: Feature Video
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਕਾਂਗਰਸੀ ਨੇਤਾ ਰਵਿਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਜੋ ਸ਼ਰਾਬ ਦੇ ਠੇਕੇਦਾਰਾਂ ਦੀਆ ਮੰਗਾ ਹਨ ਉਨ੍ਹਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਠੇਕੇਦਾਰਾਂ ਦੀਆ ਮੰਗਾ ਨੂੰ ਲੈ ਕੇ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਵਿਨੰਦਨ ਸਿੰਘ ਬਾਜਵਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਚੱਲ ਰਹੇ ਵਿਵਾਦ ਹੁਣ ਹਾਈਕਮਾਂਡ ਦੇ ਕੋਲ ਹੈ ਅਤੇ ਉਹ ਦੋਵਾਂ ਨਾਲ ਇਸ ਉੱਤੇ ਗੱਲ ਕਰ ਰਹੇ ਹਨ। ਉੱਥੇ ਹੀ ਚੇਅਰਮੈਨ ਰਵਿਨੰਦਨ ਸਿੰਘ ਬਾਜਵਾ ਨੇ ਦੱਸਿਆ ਦੀ ਇਸ ਲੌਕਡਾਊਨ ਦੇ ਤਹਿਤ ਮਿਲ ਰਹੀ ਢਿੱਲ ਦੇ ਚਲਦਿਆਂ ਹੁਣ ਮਨਰੇਗਾ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਉਹਨਾਂ ਵਲੋਂ ਇਸ ਸਬੰਧ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ।