ਠੇਕੇਦਾਰ ਤੇ ਕੱਚੇ ਮੁਲਾਜ਼ਮਾਂ ਵਿਚਾਲੇ ਹੋਈ ਝੜਪ - ਸੁਪਰਵਾਈਜ਼ਰ ਖ਼ਿਲਾਫ਼ ਨਾਅਰੇਬਾਜ਼ੀ
🎬 Watch Now: Feature Video
ਖੰਨਾ: ਪੰਜਾਬ ਸਰਕਾਰ ਦੇ ਸਿਹਤ ਕਰਮਚਾਰੀ (Health Workers) ਪਹਿਲਾਂ ਹੀ ਹੜਤਾਲ (Strike) ‘ਤੇ ਚੱਲ ਰਹੇ ਹਨ ਹੁਣ ਖੰਨਾ ਦੇ ਸਿਵਲ ਹਸਪਤਾਲ (Khanna's Civil Hospital) ਵਿੱਚ ਸਫ਼ਾਈ ਸੇਵਕਾਂ ਵੱਲੋਂ ਸੁਪਰਵਾਈਜ਼ਰ ਖ਼ਿਲਾਫ਼ ਨਾਅਰੇਬਾਜ਼ੀ ਕਰਦੀਆਂ ਮੇਨ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਠੇਕੇਦਾਰ ਅਤੇ ਸੁਰਪਵਾਈਜ਼ਰ ਉਨ੍ਹਾਂ ਨਾਲ ਬਤਮੀਜ਼ੀ ਨਾਲ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਨਖਾਹ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਦੂਜੇ ਪਾਸੇ ਜਦੋ ਇਸ ਬਾਰੇ ਹਸਪਤਾਲ ਦੇ ਐੱਸ.ਐੱਮ.ਓ. ਡਾ. ਸਤਪਾਲ (SMO Dr. Satpal) ਨੇ ਕਿਹਾ ਕਿ ਸਫ਼ਾਈ ਲਈ ਹਸਪਤਾਲ ਵੱਲੋਂ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਹੈ, ਪਰ ਪਿਛਲੇ ਕਰੀਬ ਇੱਕ ਹਫਤੇ ਤੋਂ ਸਫ਼ਾਈ ਕਰਮਚਾਰੀਆਂ ਦੀ ਠੇਕੇਦਾਰ ਨਾਲ ਕੁਝ ਮਤਭੇਦ ਹਨ। ਜਿਨ੍ਹਾਂ ਨੂੰ ਜਲਦ ਸੁਲਝਾ ਲਿਆ ਜਾਵੇਗਾ।