ਐਸਪੀ ਓਬਰਾਏ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮਦਦ ਦਾ ਕੀਤਾ ਐਲਾਨ - ਡਾ.ਐਸਪੀ ਸਿੰਘ ਓਬਰਾਏ ਨੇ ਕਿਸਾਨਾਂ ਦੀ ਮਦਦ ਦਾ ਕੀਤਾ ਐਲਾਨ
🎬 Watch Now: Feature Video
ਅੰਮ੍ਰਿਤਸਰ: ਮਸ਼ਹੂਰ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸਪੀ ਸਿੰਘ ਓਬਰਾਏ ਨੇ ਕਿਸਾਨ ਅੰਦੋਲਨ 2020 ਦਾ ਸਮਰਥਨ ਕੀਤਾ ਹੈ। ਡਾ.ਓਬਰਾਏ ਨੇ ਦਿੱਲੀ ਵਿਖੇ ਕਿਸਾਨ ਅੰਦੋਲਨ 2020 'ਚ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਦੀ ਹਰ ਪੱਖੋਂ ਮਦਦ ਕਰਨ ਦਾ ਐਲਾਨ ਕੀਤਾ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਵਾਸਤੇ ਲੰਗਰ ਲਈ ਸੁੱਕਾ ਰਾਸ਼ਨ, ਕੰਬਲ, ਜੈਕਟਾਂ, ਦਵਾਈਆਂ ਤੇ ਇਲਾਜ ਲਈ ਡਾਕਟਰੀ ਟੀਮ ਭੇਜੀਆਂ ਹਨ। ਇਸ ਤੋਂ ਇਲਾਵਾ ਟਰੱਸਟ ਵੱਲੋਂ ਨਿਹੰਗ ਸਿੰਘਾਂ ਦੇ ਘੋੜੀਆਂ, ਅੰਦੋਲਨ 'ਚ ਸ਼ਾਮਲ ਵਾਹਨਾਂ 'ਤੇ ਰਿਫਲੈਕਟਰ ਆਦਿ ਲਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਡਾ.ਐਸਪੀ ਸਿੰਘ ਓਬਰਾਏ ਨੇ ਕਿਹਾ ਕਿ ਠੰਢ ਦੇ ਮੌਸਮ 'ਚ ਵੀ ਕਿਸਾਨ ਆਪਣੇ ਹੱਕਾਂ ਲਈ ਡੱਟੇ ਹੋਏ ਹਨ। ਉਹ ਤੇ ਉਨ੍ਹਾਂ ਦੀ ਟੀਮ ਕਿਸਾਨਾਂ ਲਈ ਹਰ ਸੰਭਵ ਮਦਦ ਕਰੇਗੀ ਤੇ ਕਿਸਾਨ ਜੱਥੇਬੰਦੀਆਂ ਦੇ ਮਹਿਜ਼ ਇੱਕ ਸੁਨੇਹੇ 'ਤੇ ਉਨ੍ਹਾਂ ਨੂੰ ਲੋੜੀਂਦਾ ਸਮਾਨ ਪਹੁੰਚਾਇਆ ਜਾਵੇਗਾ।