ਜਲੰਧਰ: ਨਸ਼ੇੜੀਆਂ ਦੀ ਗੁੰਡਾਗਰਦੀ, ਦੁਕਾਨਦਾਰ ਨੇ ਕੀਤਾ ਰੋਸ ਪ੍ਰਦਰਸ਼ਨ - ਜਲੰਧਰ ਖ਼ਬਰ
🎬 Watch Now: Feature Video
ਜਲੰਧਰ ਦੇ ਗੜੇ ਮਾਰਕੀਟ ਵਿੱਚ ਦੇਰ ਰਾਤ ਨਸ਼ੇ ਦੀ ਹਾਲਤ ਵਿੱਚ ਕੁਝ ਨੌਜਵਾਨਾਂ ਨੇ ਗੁੰਡਾਗਰਦੀ ਕਰ ਮਾਰਕੁੱਟ ਕੀਤੀ, ਜਿਸ ਦੇ ਚੱਲਦਿਆਂ ਗੜੇ ਮਾਰਕੀਟ ਵਿੱਚ ਲੋਕਾਂ ਨੇ ਰੋਡ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਹਿਣਾ ਹੈ ਕਿ ਕੁਝ ਨੌਜਵਾਨਾ ਨੇ ਕੁਝ ਮਹੀਨਿਆਂ ਵੱਲੋਂ ਨਸ਼ੇ ਵਿੱਚ ਦੁਕਾਨਦਾਰਾਂ ਨਾਲ ਮਾਰਕੁੱਟ ਕਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕ੍ਰਾਂਤੀ ਸੰਗੜਾ ਮਾਰਕੀਟ ਵਿਖੇ ਕੋਰਟ ਦੇ ਆਦੇਸ਼ਾਂ ਅਨੁਸਾਰ ਦੁਕਾਨ ਖ਼ਾਲੀ ਕਰਵਾਈਆਂ ਜਾ ਰਹੀਆ ਸਨ, ਇਸੇ ਦੌਰਾਨ ਇੱਕ ਕਾਰ ਵਿੱਚੋਂ ਕੁਝ ਲੋਕਾਂ ਤੇ ਮਹਿਲਾਵਾਂ ਆਈਆ ਅਤੇ ਆਉਂਦੇ ਸਾਰ ਉੱਥੇ ਖੜ੍ਹੇ ਦੁਕਾਨਦਾਰ ਦੇ ਨਾਲ ਉਲਝਣਾ ਸ਼ੁਰੂ ਕਰ ਦਿੱਤਾ। ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਰੋਪੀਆਂ ਨੂੰ ਫੜ ਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ।