ETV Bharat / state

ਚੋਰੀ ਦੇ ਮਾਮਲੇ ’ਚ ਮਾਂ ਅਤੇ ਧੀਆਂ ਦਾ ਮੂੰਹ ਕਾਲਾ ਕਰ ਸੜਕਾਂ ’ਤੇ ਘੁੰਮਾਇਆ, ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ - LUDHIANA BLACK FACE VIDEO UPDATE

ਲੁਧਿਆਣਾ ਵਿੱਚ ਔਰਤਾਂ ਦਾ ਮੂੰਹ ਕਾਲਾ ਕਰਕੇ ਘੁੰਮਾਇਆ ਦੇ ਮਾਮਲੇ ਵਿੱਚ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ।

Punjab Women's Commission took notice
ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ (Etv Bharat)
author img

By ETV Bharat Punjabi Team

Published : Jan 22, 2025, 6:21 PM IST

ਚੰਡੀਗੜ੍ਹ: ਲੁਧਿਆਣਾ ਵਿੱਚ ਫੈਕਟਰੀ ਮਾਲਕ ਨੇ ਇੱਕ ਔਰਤ, ਉਸ ਦੀਆਂ ਤਿੰਨ ਧੀਆਂ ਅਤੇ ਇੱਕ ਨੌਜਵਾਨ ਦਾ ਮੂੰਹ ਕਾਲਾ ਕਰ ਉਹਨਾਂ ਨੂੰ ਗਲੀਆਂ ਵਿੱਚ ਘੁੰਮਾਇਆ ਅਤੇ ਉਹਨਾਂ ਦੇ ਗਲੇ ਵਿੱਚ 'ਮੈਂ ਚੋਰ ਹਾਂ, ਮੈਂ ਆਪਣਾ ਜੁਰਮ ਕਬੂਲ ਕਰ ਰਿਹਾ ਹਾਂ' ਦੀਆਂ ਤਖ਼ਤੀਆਂ ਪਾਈਆਂ, ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਐਕਸ਼ਨ ਲਿਆ ਉਥੇ ਹੀ ਹੁਣ ਮਾਮਲੇ ਸਬੰਧੀ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ।

ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ (Etv Bharat)

ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਜੋ ਵੀਡੀਓ ਸਾਹਮਣੇ ਆਈ ਹੈ ਉਹ ਸ਼ਰਮਨਾਕ ਹੈ। ਇੱਕ ਵਿਅਕਤੀ ਨੇ ਸਬੂਤ ਵਜੋਂ ਵੀਡੀਓ ਬਣਾਈ, ਠੀਕ ਹੈ ਪਰ ਵੀਡੀਓ ਵਿੱਚ ਕੁਝ ਮੁੰਡੇ ਹੱਸ ਰਹੇ ਹਨ, ਪਰ ਪਰਿਵਾਰ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ ਹੈ। ਕੋਈ ਵੀ ਜਿੰਮੇਵਾਰ ਸ਼ਹਿਰ ਵਾਸੀ ਪੁਲਿਸ ਨੂੰ ਸੂਚਿਤ ਕਰ ਸਕਦਾ ਸੀ ਤਾਂ ਕਿ ਪੁਲਿਸ ਸਮੇਂ ਸਿਰ ਮੌਕੇ ਉੱਤੇ ਪਹੁੰਚ ਜਾਂਦੀ। ਪਰ ਜਦੋਂ ਤੱਕ ਪੁਲਿਸ ਨੂੰ ਇਸ ਦਾ ਪਤਾ ਲੱਗਾ ਉਦੋਂ ਤੱਕ ਫੈਕਟਰੀ ਮਾਲਕ ਔਰਤਾਂ ਅਤੇ ਲੜਕੀਆਂ ਨੂੰ ਗਲੀਆਂ ਵਿੱਚ ਲੈ ਗਿਆ ਸੀ। ਇਸ ਮਾਮਲੇ ਵਿੱਚ ਫੈਕਟਰੀ ਮਾਲਕ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜਦੋਂ ਤਕ ਮਾਮਲਾ ਹੱਲ ਨਹੀਂ ਹੁੰਦਾ ਉਦੋਂ ਤਕ ਫੈਕਟਰੀ ਵੀ ਬੰਦ ਕੀਤੀ ਜਾਵੇਗੀ।

ਪੁਲਿਸ ਨੇ ਵੀ ਲਿਆ ਐਕਸ਼ਨ

ਘਟਨਾ ਸਬੰਧੀ ਲੁਧਿਆਣਾ ਪੁਲਿਸ ਨੇ ਕਿਹਾ ਕਿ ਘਟਨਾ ਬਹੁਤ ਹੀ ਸ਼ਰਮਨਾਕ ਹੈ। ਕੋਈ ਸ਼ਿਕਾਇਤ ਨਹੀਂ ਮਿਲੀ, ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਬਹਾਦੁਰ ਕੇ ਰੋਡ ਦੀ ਹੈ ਘਟਨਾ

ਇਹ ਘਟਨਾ ਬਹਾਦੁਰ ਕੇ ਰੋਡ 'ਤੇ ਸਥਿਤ ਏਕਜੋਤ ਨਗਰ ਦੀ ਹੈ। ਪੀੜਤ ਔਰਤ ਦਾ ਕਹਿਣਾ ਹੈ ਕਿ ਉਹਨਾਂ ਨੇ ਚੋਰੀ ਨਹੀਂ ਕੀਤੀ। ਉਨ੍ਹਾਂ ਦੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਕੱਪੜੇ ਚੋਰੀ ਕਰ ਲਏ ਸਨ ਅਤੇ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅਸੀਂ ਉਸ ਤੋਂ ਕੱਪੜਾ ਖਰੀਦ ਲਿਆ, ਅਸੀਂ ਚੋਰੀ ਨਹੀਂ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.