ਸ਼ਿਵ ਸੈਨਾ ਹਿੰਦ ਨੇ ਫੂਕਿਆ ਯੋਗਰਾਜ ਸਿੰਘ ਦਾ ਪੁਤਲਾ - ਪਠਾਨਕੋਟ
🎬 Watch Now: Feature Video
ਪਠਾਨਕੋਟ: ਸ਼ਿਵ ਸੈਨਾ ਹਿੰਦ ਵੱਲੋਂ ਪੰਜਾਬੀ ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਦਾ ਪੁਤਲਾ ਫੂਕ ਰੋਸ ਮਾਰਚ ਕੱਢਿਆ ਗਿਆ। ਯੋਗਰਾਜ ਸਿੰਘ ਵੱਲੋਂ ਹਿੰਦੂ ਭਾਈਚਾਰੇ 'ਤੇ ਕੀਤੀ ਗਈ ਵਿਵਾਦਤ ਟਿੱਪਣੀ ਕਾਰਨ ਲੋਕਾਂ 'ਚ ਰੋਸ ਹੈ। ਸ਼ਿਵ ਸੈਨਾ ਹਿੰਦ ਦੇ ਬੁਲਾਰੇ ਰਵੀ ਸ਼ਰਮਾ ਨੇ ਕਿਹਾ ਕਿ ਯੋਗਰਾਜ ਸਿੰਘ ਨੇ ਹਿੰਦੂ ਭਾਈਚਾਰੇ 'ਤੇ ਗਲਤ ਟਿੱਪਣੀ ਕਰ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ ਜਿਸਦੇ ਵਿੱਚ ਯੋਗਰਾਜ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ।