ਰੋਪੜ ਪੁਲਿਸ ਨੇ ਭਗੌੜਾ ਕੀਤਾ ਕਾਬੂ - ਕੋਵਿਡ ਸੈਂਟਰ ਤੋਂ ਮੁਲਜ਼ਮ
🎬 Watch Now: Feature Video
ਰੂਪਨਗਰ: ਲੰਘੇ ਦਿਨੀਂ ਪੁਲਿਸ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ ਰੋਪੜ ਦੇ ਕੋਵਿਡ ਸੈਂਟਰ ਤੋਂ ਮੁਲਜ਼ਮ ਭੱਜਿਆ ਸੀ, ਜਿਸ ਨੂੰ ਮੁੜ ਤੋਂ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਹਿਚਾਣ ਗੁਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਰੈਲੋਂ ਖੁਰਦ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ 2 ਮਾਰਚ ਨੂੰ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੋਨੋਂ ਚੋਂ ਇੱਕ ਵਿਅਕਤੀ ਭੱਜ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਜੀਤ ਸਿੰਘ ਨਜ਼ਦੀਕੀ ਪਿੰਡ ਰੰਗੀਲਪੁਰ ਵਿਖੇ ਆਪਣੇ ਦੋਸਤ ਦੇ ਨਾਲ ਨਸ਼ੇ ਦੀ ਹਾਲਤ ਵਿੱਚ ਘੁੰਮ ਰਿਹਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।