ਰੂਪਨਗਰ 'ਚ ਪਿਆ ਮੀਂਹ, ਕਿਸਾਨਾਂ ਲਈ ਹੋਇਆ ਲਾਹੇਵੰਦ ਸਾਬਤ - Rupnagar district
🎬 Watch Now: Feature Video
ਰੂਪਨਗਰ: ਜ਼ਿਲ੍ਹੇ ਵਿੱਚ ਤੜਕਸਾਰ ਪਏ ਮੀਂਹ ਨੇ ਮੌਸਮ ਨੂੰ ਠੰਡਾ ਕਰ ਦਿੱਤਾ ਹੈ। ਬੁੱਧਵਾਰ ਨੂੰ ਪਏ ਇਸ ਮੀਂਹ ਨਾਲ ਬਰਸਾਤ ਦੇ ਮੌਸਮ ਨੇ ਵੀ ਦਸਤਕ ਦੇ ਦਿੱਤੀ ਹੈ। ਉਥੇ ਹੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ। ਜੇ ਗੱਲ ਕਿਸਾਨੀ ਦੀ ਕੀਤੀ ਜਾਵੇ ਤਾਂ ਝੋਨੇ ਦੀ ਫਸਲ ਲਈ ਇਹ ਮੀਂਹ ਲਾਹੇਵੰਦ ਸਾਬਤ ਹੋਇਆ ਹੈ।