ਪੁਲਿਸ ਵੱਲੋਂ ਚੋਰ ਗਿਰੋਹ ਦੇ ਚਾਰ ਮੈਂਬਰ ਕਾਬੂ - ਸ਼ੱਕ ਦੇ ਅਧਾਰ 'ਤੇ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11855475-145-11855475-1621678475192.jpg)
ਲੁਧਿਆਣਾ: ਰਾਏਕੋਟ ਸਦਰ ਪੁਲਿਸ ਨੇ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ ਪਿੰਡ ਲਿੱਤਰਾਂ ਵਿਖੇ ਰਹਿੰਦੇ ਰੋਡ ਕੰਸਟਰੱਕਸ਼ਨ ਕੰਪਨੀ ਦੇ ਵਰਕਰਾਂ ਦੀ ਚੁਰਾਈ ਨਗਦੀ ਤੇ ਦੋ ਮੋਬਾਇਲ ਫੋਨਾਂ ਤੋਂ ਇਲਾਵਾ ਚੁਰਾਏ 5 ਮੋਟਰ ਸਾਈਕਲ ਵੀ ਬਰਾਮਦ ਕੀਤੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਚਓ ਅਜੈਬ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਤਾਂ ਉਨ੍ਹਾਂ ਆਪਣੀ ਪਛਾਣ ਲਖਵੀਰ ਸਿੰਘ, ਜਗਤਾਰ ਸਿੰਘ ਤੇ ਸੁਖਦੀਪ ਸਿੰਘ ਵਜੋਂ ਕਰਵਾਈ। ਤਫ਼ਤੀਸ਼ ਦੌਰਾਨ ਇਨ੍ਹਾਂ ਮੰਨਿਆ ਕਿ ਕੁਝ ਦਿਨ ਪਹਿਲਾਂ ਰੋਡ ਕੰਸਟਰੱਕਸ਼ਨ ਕੰਪਨੀ ਦੇ ਵਰਕਰਾਂ ਦੀ ਨਕਦੀ ਇਨ੍ਹਾਂ ਨੇ ਹੀ ਚੁਰਾਈ ਸੀ।