ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਚੋਰਾਂ ਨੂੰ ਕੀਤਾ ਕਾਬੂ - ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਚੋਰਾਂ ਨੂੰ ਕੀਤਾ ਕਾਬੂ
🎬 Watch Now: Feature Video
ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਚੋਰੀ ਦੀਆਂ ਵਾਰਦਾਤਾ ਵਧਣ ਕਾਰਨ ਪੁਲਿਸ ਚੋਕਸੀ ਕਰ ਚੋਰਾ ਨੂੰ ਫੜ ਲਿਆ ਗਿਆ ਹੈ। ਇਸ ਮਾਮਲਾ ਦੀ ਜਾਣਕਾਰੀ ਅੰਮ੍ਰਿਤਸਰ ਦੇ ਲੋਹਗੜ੍ਹ ਪੁਲ'ਤੇ ਹੈਲਮਟ ਵੇਚਣ ਵਾਲੇ ਇੱਕ ਵਿਅਕਤੀ ਨੇ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ ਫ਼ੋਨ 'ਤੇ ਗੱਲ ਕਰ ਰਿਹਾ ਸੀ ਤਦ ਦੋ ਯੁਵਕ ਆਏ ਤੇ ਉਸ ਤੋਂ ਫੋਨ ਖੋਂ ਲੈ ਗਏ। ਪੁਲਿਸ ਨੇ ਇਸ ਘਟਨਾ ਦੀ ਪੜਤਾਲ ਕਰਦਿਆਂ ਦੋਸ਼ੀਆ ਨੂੰ ਤਿੰਨ ਘੰਟਿਆਂ ਵਿੱਚ ਕਾਬੂ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਪੁਲਿਸ ਨੇ ਬਲਵਿੰਦਰ ਸਿੰਘ ਉਰਫ਼ ਬੱਬਲੂ ਤੇ ਦੂਜੇ ਆਰੋਪੀ ਦੀ ਮੋਹਿਤ ਰੂਪ ਵਿੱਚ ਦੱਸੀ ਹੈ। ਪੁਲਿਸ ਨੇ ਇਨ੍ਹਾਂ ਤੋਂ ਚੋਰੀ ਕੀਤਾ ਮੋਬਾਈਲ ਫ਼ੋਨ ਬਰਾਮਦ ਕੀਤਾ ਤੇ ਨਾਲ ਹੀ ਇਨ੍ਹਾਂ ਦਾ ਮੋਟਰ ਸਾਇਕਲ ਚੋਰੀ ਕੀਤਾ ਹੋਇਆ ਸੀ ਜਿਸ 'ਤੇ ਬੈਠ ਕੇ ਇਨ੍ਹਾਂ ਨੇ ਚੋਰੀ ਕੀਤੀ ਸੀ।