ਰੋਪੜ 'ਚ ਸੀਵਰੇਜ ਦੇ ਟੋਏ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ - sewage problem in ropar
🎬 Watch Now: Feature Video
ਰੂਪਨਗਰ ਦੇ ਡੀਏਵੀ ਪਬਲਿਕ ਸਕੂਲ ਦੇ ਸਾਹਮਣੇ ਸੀਵਰੇਜ ਦੀ ਰਿਪੇਅਰ ਕਰਨ ਵਾਸਤੇ ਪੁੱਟੇ ਟੋਏ ਨੂੰ ਡੇਢ ਮਹੀਨਾ ਬੀਤ ਚੁੱਕਿਆ ਹੈ ਪਰ ਨਗਰ ਕੌਂਸਲ ਵੱਲੋਂ ਇਸ ਸਥਾਨ ਦੀ ਅਜੇ ਤੱਕ ਸਾਰ ਨਹੀਂ ਲਈ ਗਈ। ਇਹ ਟੋਆ ਜਿੱਥੇ ਪੁੱਟਿਆ ਗਿਆ ਹੈ, ਉੱਥੇ ਹੀ ਪਿੱਛੇ ਵਾਲਮੀਕਿ ਮੁਹੱਲਾ ਲੱਗਦਾ ਹੈ, ਜਿੱਥੋ ਦੇ ਵਾਸੀਆਂ ਨੇ ਨਗਰ ਕੌਂਸਲ ਦੇ ਦਫ਼ਤਰ ਵਿੱਚ ਇਸ ਸਬੰਧੀ ਕਈ ਵਾਰ ਆਪਣੀ ਸ਼ਿਕਾਇਤ ਵੀ ਦਿੱਤੀ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਈਟੀਵੀ ਭਾਰਤ ਨਾਲ ਆਪਣੀ ਸਮੱਸਿਆ ਸਾਂਝੀ ਕਰਦੇ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆਂ ਤੋਂ ਪਿਛਲੇ ਡੇਢ ਮਹੀਨੇ ਤੋਂ ਜੂਝ ਰਹੇ ਹਨ। ਪਾਣੀ ਓਵਰਫਲੋਅ ਹੋ ਕੇ ਦੁਕਾਨਾਂ ਤੇ ਘਰਾਂ ਵਿੱਚ ਦਾਖ਼ਲ ਹੋ ਜਾਂਦਾ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰ ਜਾਣ ਤੋਂ ਪਹਿਲਾਂ ਜਲਦ ਹੀ ਨਗਰ ਨਿਗਮ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।