ਕਿਸਾਨਾਂ ਦੇ ਹੱਕ 'ਚ ਨਿੱਤਰੇ ਪਾਲੀਵੁੱਡ ਸਿਤਾਰੇ, ਕਿਸਾਨਾਂ ਦੀ ਰੈਲੀ 'ਚ ਪੁੱਜੇ ਯੋਗਰਾਜ ਸਿੰਘ - ਕਿਸਾਨਾਂ ਦੇ ਹੱਕ 'ਚ ਨਿੱਤਰੇ ਪਾਲੀਵੁੱਡ ਸਿਤਾਰੇ
🎬 Watch Now: Feature Video
ਮੋਗਾ: ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਕਿਸਾਨਾਂ ਦਾ ਧਰਨਾ 12 ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਹੁਣ ਪੰਜਾਬੀ ਫਿਲਮ ਜਗਤ ਦੇ ਸਿਤਾਰੇ ਅਤੇ ਪੰਜਾਬੀ ਗਾਇਕ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ। ਅੱਜ ਪਾਲੀਵੁੱਡ ਦੇ ਅਦਾਕਾਰ ਤੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਕਿਸਾਨਾਂ ਦੀ ਰੈਲੀ 'ਚ ਹਿੱਸਾ ਲੈਣ ਲਈ ਮੋਗਾ ਪੁੱਜੇ। ਮੀਡੀਆ ਨਾਲ ਰੁਬਰੂ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਦੇ ਹਾਂ। ਅਸੀਂ ਪੰਜਾਬ ਦੀ ਧਰਤੀ 'ਤੇ ਕਿਸੇ ਦਾ ਪੈਰ ਨਹੀਂ ਪੈਂਣ ਦਵਾਂਗੇ, ਭਾਵੇ ਉਹ ਕੋਈ ਬਾਹਰ ਦਾ ਵਿਅਕਤੀ ਹੋਵੇ ਜਾਂ ਕਾਰਪੋਰੇਟ ਘਰਾਣੇ।