ਪੁਲਿਸ ਨੇ ਕਰਿਫਊ ਦੌਰਾਨ ਨਾਮਧਾਰੀ ਸਮਾਜ ਵੱਲੋਂ ਕੀਤੀ ਜਾ ਰਹੀ ਸੇਵਾ ਲਈ ਕੀਤਾ ਸਨਮਾਨਤ - ਏਸੀਪੀ ਗੁਰਦੇਸਵ ਸਿੰਘ
🎬 Watch Now: Feature Video
ਲੁਧਿਆਣਾ: ਕੋਰੋਨਾ ਮਾਂਹਮਾਰੀ ਤੋਂ ਸਮਾਜ ਨੂੰ ਬਚਾਉਣ ਲਈ ਪੁਲਿਸ, ਡਾਕਟਰ, ਸਫਾਈ ਕਰਮਚਾਰੀ ਦਿਨ ਰਾਤ ਲੱਗੇ ਹੋਏ ਹਨ। ਸਮਾਜ ਵੱਲੋਂ ਇਨ੍ਹਾਂ ਕੋਰੋਨਾ ਯੋਧਿਆਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਹੀ ਲੁਧਿਆਣਾ ਪੁਲਿਸ ਵੱਲੋਂ ਲੋੜਵੰਦਾਂ ਦੀ ਮਦਦ ਕਰ ਰਹੇ ਨਾਮਧਾਰੀ ਸਮਾਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਏਸੀਪੀ ਗੁਰਦੇਸਵ ਸਿੰਘ ਨੇ ਕਿਹਾ ਕਿ ਨਾਮਧਾਰੀ ਸਮਾਜ ਦਿਨ ਰਾਤ ਲੋੜਵੰਦਾਂ ਦੀ ਮਦਦ ਵਿੱਚ ਲੱਗਿਆ ਹੋਇਆ ਹੈ। ਸਮਾਜ ਦਾ ਹੌਸਲਾ ਵਧਾਉਣ ਲਈ ਹੀ ਪੁਲਿਸ ਨੇ ਇਹ ਉਪਰਾਲਾ ਕੀਤਾ ਹੈ।