ਪੁਲਿਸ ਕਮਿਸ਼ਨਰ ਨੇ ਪ੍ਰਵਾਸੀਆਂ ਨੂੰ ਕੀਤੀ ਅਪੀਲ, ਘਰ ਵਾਪਿਸ ਨਾ ਜਾਓ - ਪੁਲਿਸ ਕਮਿਸ਼ਨਰ ਨੇ ਪ੍ਰਵਾਸੀਆਂ ਨੂੰ ਕੀਤੀ ਅਪੀਲ
🎬 Watch Now: Feature Video
ਲੁਧਿਆਣਾ: ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਲੁਧਿਆਣਾ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲਗਾਤਾਰ ਟ੍ਰੇਨਾਂ ਰਾਹੀਂ ਵਾਪਿਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰ ਇਸ ਦੌਰਾਨ ਆਪਣਾ ਧਿਆਨ ਰੱਖਣ ਕਿਉਂਕਿ ਬੀਤੇ ਦਿਨੀਂ ਟ੍ਰੇਨ ਨਾਲ ਕੱਟ ਕਰਕੇ ਜੋ ਹਾਦਸਾ ਵਾਪਰਿਆ ਸੀ ਅਜਿਹੇ ਹਾਦਸੇ ਨਾ ਵਾਪਰਨ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਹੁਣ ਤੱਕ 65 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਵਾਸ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਉਹ ਆਪਣੇ ਸੂਬਿਆਂ ਨੂੰ ਨਾ ਜਾਣ ਕਿਉਂਕਿ ਪੰਜਾਬ ਦੇ ਵਿੱਚ ਸਾਰੀਆਂ ਫੈਕਟਰੀਆਂ ਖੁਲ੍ਹਣ ਲੱਗ ਗਈਆਂ ਹਨ।