ਪਟਿਆਲਾ: ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂ ਪਰਤੇ ਵਾਪਿਸ, ਕੀਤਾ ਗਿਆ ਕੁਆਰੰਟੀਨ - ਹਜੂਰ ਸਾਹਿਬ ਵਿਖੇ ਫਸੇ ਸ਼ਰਧਾਲੂ ਵਾਪਿਸ ਪਰਤੇ
🎬 Watch Now: Feature Video
ਪਟਿਆਲਾ: ਹਜ਼ੂਰ ਸਾਹਿਬ ਵਿਖੇ ਫ਼ਸੇ ਯਾਤਰੀਆਂ ਨੂੰ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਵਾਪਿਸ ਲਿਆਂਦਾ ਗਿਆ ਹੈ। ਪਟਿਆਲਾ ਦੇ ਦੁਖਨਿਵਾਰਨ ਗੁਰਦੁਆਰੇ ਦੀਆਂ ਸਰਾਵਾਂ ਨੂੰ ਉਨ੍ਹਾਂ ਸ਼ਰਧਾਲੂਆਂ ਲਈ ਕੁਆਰੰਟੀਨ ਸੈਂਟਰ ਬਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੈਨੇਜਰ ਕਰਨੈਲ ਸਿੰਘ ਨੇ ਕਿਹਾ ਕਿ ਦੇਰ ਰਾਤ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਪੁੱਜਣ ਵਾਲੇ ਸ਼ਰਧਾਲੂਆਂ ਦੇ ਠਹਿਰਣ, ਲੰਗਰ ਵਿਵਸਥਾ ਤੋਂ ਇਲਾਵਾ ਮਾਤਾ ਨਾਨਕੀ ਨਿਵਾਸ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਹੈ।