ਪਿੰਡ ਚਕਰਾਲ ਦੇ ਲੋਕਾਂ ਨੇ ਫ਼ੂਡ ਸਪਲਾਈ ਵਿਭਾਗ ਵਿਰੁੱਧ ਪ੍ਰਦਰਸ਼ਨ - ਫ਼ੂਡ ਸਪਲਾਈ ਵਿਭਾਗ ਵਿਰੁੱਧ ਪ੍ਰਦਰਸ਼ਨ
🎬 Watch Now: Feature Video
ਪਠਾਨਕੋਟ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਰ ਸੁਵਿਧਾ ਦੇਣ ਦੇ ਦਾਅਵੇ ਇੱਕ ਵਾਰ ਮੁੜ ਖੋਖਲੇ ਸਾਬਿਤ ਹੋਏ ਹਨ। ਪਿੰਡ ਚਕਰਾਲ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਡਿਪੂ 'ਤੇ ਆਉਣ ਵਾਲਾ ਰਾਸ਼ਨ ਨਹੀਂ ਮਿਲਿਆ ਜਦਕਿ ਡਿਪੂ ਹੋਲਡਰ ਵੱਲੋਂ ਇਨ੍ਹਾਂ ਲੋਕਾਂ ਨੂੰ ਰਾਸ਼ਨ ਦੇਣ ਦੀਆਂ ਪਰਚੀਆਂ ਵੀ ਕੱਟ ਕੇ ਦਿੱਤੀਆਂ ਗਈਆਂ ਹਨ। ਇਸ ਸਬੰਧੀ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਬਣਦਾ ਰਾਸ਼ਨ ਬਣਦਾ ਉਨ੍ਹਾਂ ਨੂੰ ਦਿੱਤਾ ਜਾਵੇ। ਪਿੰਡ ਦੇ ਸਰਪੰਚ ਨੇ ਕਿਹਾ ਕਿ ਉਹ ਕਈ ਵਾਰ ਫ਼ੂਡ ਸਪਲਾਈ ਵਿਭਾਗ ਕੋਲੋਂ ਇਸ ਬਾਰੇ ਗੱਲ ਕਰ ਚੁੱਕੇ ਹਨ ਪਰ ਡਿਪੂ ਹੋਲਡਰ ਵੱਲੋਂ ਉਨ੍ਹਾਂ ਨੂੰ ਰਾਸ਼ਨ ਨਹੀਂ ਦਿੱਤਾ ਜਾ ਰਿਹਾ ਅਤੇ ਪਿੰਡ ਦੇ ਲੋਕਾਂ ਦੇ ਪੁੱਛਣ 'ਤੇ ਵੀ ਵਿਭਾਗ ਵੱਲੋਂ ਕੋਈ ਸਹੀ ਜਵਾਬ ਨਹੀਂ ਦਿੱਤਾ ਜਾਂਦਾ।