ਗਿੱਦੜਬਾਹਾ ’ਚ ਲੋਕਾਂ ਵੱਲੋਂ ਰਾਜਾ ਵੜਿੰਗ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ - slogans against Raja Waring
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12243672-654-12243672-1624516729370.jpg)
ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੇ ਮੁਹੱਲਾ ਬੈਂਟਾਬਾਦ ਦੇ ਵਿੱਚ ਸਥਾਨਕ ਵਾਸੀਆਂ ਦੇ ਵੱਲੋਂ ਕਾਂਗਰਸ ਵਿਧਾਇਕ ਰਾਜਾ ਵੜਿੰਗ ਦੇ ਖਿਲਾਫ਼ ਰੋਸ ਮੁਜਾਹਰਾ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮੁਹੱਲੇ ਦੇ ਵਿੱਚ ਓਵਰਬ੍ਰਿੱਜ ਬਣਨ ਨੂੰ ਲੈਕੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸਾਡੇ ਮੁਹੱਲੇ ਵਿੱਚੋਂ ਓਵਰਬ੍ਰਿੱਜ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਓਵਰਬ੍ਰਿੱਜ ਬਣਨ ਨਾਲ ਸਾਡੇ ਸਾਰੇ ਮੁਹੱਲੇ ਦੇ ਘਰ ਤਕਰੀਬਨ ਤਬਾਹ ਹੋ ਜਾਣਗੇ। ਇਲਾਕਾਵਾਸੀਆਂ ਨੇ ਕਿਹਾ ਕਿ ਇਸ ਓਵਰਬ੍ਰਿੱਜ ਬਣਨ ਤੋਂ ਬਾਅਦ ਨਾ ਤਾਂ ਸਾਡੇ ਮੁਹੱਲੇ ਵਿੱਚ ਕੋਈ ਐਂਬੂਲੈਂਸ, ਫਾਇਰਬ੍ਰਿਗੇਡ, ਸਕੂਲ ਵੈਨ ਅਤੇ ਜੋ ਹੋਰ ਸੁਵਿਧਾਵਾਂ ਹਨ ਉਹ ਪਹੁੰਚਣਗੀਆਂ ਜਿਸ ਕਰਕੇ ਉਹ ਆਪਣੇ ਇਲਾਕੇ ਦੇ ਵਿੱਚ ਓਵਰਬ੍ਰਿੱਜ ਨੂੰ ਨਹੀਂ ਬਣਨ ਦੇਣਗੇ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਓਵਰਬ੍ਰਿੱਜ ਬਣਨ ਤੋਂ ਸਰਕਾਰ ਨੇ ਨਾ ਰੋਕਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ।