SDM ਦਫ਼ਤਰ ਅੱਗੇ ਪਟਵਾਰ ਤੇ ਕਾਨੂੰਗੋ ਯੂਨੀਅਨ ਵੱਲੋਂ ਧਰਨਾ - ਰਾਏਕੋਟ
🎬 Watch Now: Feature Video
ਲੁਧਿਆਣਾ: ਰਾਏਕੋਟ ਦੇ SDM ਦਫ਼ਤਰ ਵਿਖੇ 'ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ ਚਲਦੇ ਆ ਰਹੇ ਸੰਘਰਸ਼ ਦੇ ਤਹਿਤ 22 ਤੇ 23 ਜੁਲਾਈ ਨੂੰ ਦਿੱਤੇ ਜਾਣ ਵਾਲੇ ਤਹਿਸੀਲ ਪੱਧਰੀ ਧਰਨਿਆਂ ਦੀ ਲੜੀ ਤਹਿਤ ਤਹਿਸੀਲ ਰਾਏਕੋਟ ਵਿਖੇ ਪ੍ਰਧਾਨ ਨਰਿੰਦਰ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ਼ ਧਰਨਾ ਲਗਾਇਆ। ਇਸ ਧਰਨੇ ਦਾ ਮੰਤਵ ਲਟਕਦੀਆਂ ਆ ਰਹੀਆਂ ਮੰਗਾਂ ਜਿਵੇਂ ਕਿ ਸੀਨੀਅਰ ਜੂਨੀਅਰ ਪੇਅ ਸਕੇਲ ਖਤਮ ਕਰਨਾ, ਨਵੇਂ ਭਰਤੀ ਪਟਵਾਰੀਆਂ ਦਾ ਪਰਖ ਕਾਲ ਸਮਾਂ ਘਟਾ ਕੇ 2 ਸਾਲ ਕਰਨਾ, ਪਟਵਾਰ ਟ੍ਰੇਨਿੰਗ ਨੂੰ ਪਰਖ ਕਾਲ ਵਿੱਚ ਸ਼ਾਮਲ ਕਰਨਾ, ਪਟਵਾਰੀਆਂ ਨੂੰ ਟੈਕਨੀਕਲ ਗਰੇਡ ਭੱਤਾ ਦੇਣਾ, ਕੰਪਿਊਟਰ ਮੁਹੱਈਆ ਕਰਵਾਉਣਾ, ਦਫ਼ਤਰੀ ਭੱਤਾ, ਬਸਤਾ ਭੱਤਾ, ਸਟੇਸ਼ਨਰੀ ਭੱਤੇ ਵਿੱਚ ਵਾਧਾ ਕਰਨਾ ਆਦਿ ਨੂੰ ਲਾਗੂ ਕਰਵਾਉਣਾ ਹੈ। ਇਸ ਤੋਂ ਇਲਾਵਾ ਸਭ ਤੋਂ ਜ਼ਰੂਰੀ ਮੰਗ ਨਵੇਂ ਪਟਵਾਰੀਆਂ ਦੀ ਵੱਧ ਤੋਂ ਵੱਧ ਭਰਤੀ ਕਰਨੀ ਕਿਉਂਕਿ ਇਸ ਵਕਤ ਪੰਜਾਬ ਵਿੱਚ ਲਗਭਗ 4700 ਪਟਵਾਰੀਆਂ ਦੀਆਂ ਪੋਸਟਾਂ ਮੌਜੂਦ ਹਨ ਪਰ ਉਨ੍ਹਾਂ ਵਿੱਚੋਂ ਪੂਰੇ ਪੰਜਾਬ ਅੰਦਰ 2800 ਪੋਸਟਾਂ ਖਾਲੀ ਹਨ।