thumbnail

By

Published : Aug 24, 2021, 10:31 PM IST

ETV Bharat / Videos

ਆਪਣੇ ਵਤਨ ਜਾ ਰਹੇ 51 ਪਾਕਿ ਨਾਗਿਰਕਾਂ ਨੂੰ ਪਾਕਿ ਰੇਜਰਾਂ ਨੇ ਵਾਪਿਸ ਭੇਜਿਆ

ਅੰਮ੍ਰਿਤਸਰ: ਕੋਰੋਨਾ ਕਾਰਨ ਭਾਰਤ ਵਿੱਚ ਫਸੇ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਿਸ ਭੇਜਿਆ ਜਾ ਰਿਹਾ ਸੀ ਪਰ ਪਾਕਿ ਰੇਜਰਾਂ ਵੱਲੋਂ ਪਾਕਿ ਨਾਗਰਿਕਾਂ ਕੋਲ ਕੋਰੋਨਾ ਦੀ ਆਰਟੀਪੀਸੀਆਰ ਰਿਪੋਰਟ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਵਾਪਸ ਭੇਜਣ ਨੂੰ ਲੈਕੇ ਪਾਕਿ ਨਾਗਰਿਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਪਾਕਿ ਨਾਗਰਿਕਾਂ ਦਾ ਕਹਿਣੈ ਹੈ ਕਿ ਉਨ੍ਹਾਂ ਨੂੰ ਆਪਣੇ ਵਤਨ ਜਾਣ ਦਾ ਬਹੁਤ ਚਾਅ ਸੀ। ਉਨ੍ਹਾਂ ਦੱਸਿਆ ਕਿ ਇਸ ਚਾਅ ਦੇ ਚੱਲਦੇ ਉਨ੍ਹਾਂ ਨੇ ਰੋਟੀ ਤੱਕ ਵੀ ਨਹੀਂ ਖਾਧੀ ਸੀ। ਵਾਪਿਸ ਭੇਜਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਗਰਿਕਾਂ ਦੇ ਟੈਸਟ ਕਰਵਾਏ ਗਏ ਹਨ ਤੇ ਉਨ੍ਹਾਂ ਦੁਬਾਰਾ ਵਾਪਿਸ ਭੇਜਿਆ ਜਾਵੇਗਾ। ਜਿੰਨ੍ਹਾਂ ਨਾਗਰਿਕਾਂ ਨੂੰ ਵਾਪਿਸ ਭੇਜਿਆ ਗਿਆ ਹੈ ਉਨ੍ਹਾਂ ਦੀ ਗਿਣਤੀ 51 ਦੇ ਕਰੀਬ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.