ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਖੰਨੇ ਵਿੱਚ ਕਰਿਆਨੇ ਦੀ ਸ਼ਰੇਆਮ ਖੁੱਲ੍ਹੀ ਦੁਕਾਨ
🎬 Watch Now: Feature Video
ਖੰਨਾ: ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਸ਼ਨਿਵਾਰ ਅਤੇ ਐਤਵਾਰ ਨੂੰ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ ਪਰ ਫਿਰ ਵੀ ਕੁਝ ਲੋਕ ਇਸ ਦੀ ਉਲੰਘਣਾ ਕਰ ਰਹੇ ਹਨ। ਅਜਿਹਾ ਹੀ ਵੇਖਣ ਨੂੰ ਮਿਲਿਆ ਖੰਨਾ ਵਿੱਚ, ਜਿੱਥੇ ਸਰੇਆਮ ਕਰਿਆਨੇ ਦੀ ਦੁਕਾਨ ਖੋਲ੍ਹੀ ਗਈ। ਨੈਸ਼ਨਲ ਹਾਈਵੇ 'ਤੇ ਦੁਕਾਨ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਤੋਂ ਬੇਖ਼ਬਰ ਰਹੇ। ਇਸ ਸਬੰਧੀ ਜਦੋਂ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਉਹ ਦੁਕਾਨ ਨੂੰ ਬੰਦ ਕਰ ਦਿੰਦਾ ਹੈ। ਉੱਥੇ ਹੀ ਜਾਣਕਾਰਾਂ ਨੇ ਦੱਸਿਆ ਕਿ ਇਹ ਦੁਕਾਨ ਕਰਫਿਊ ਦੇ ਦੌਰਾਨ ਵੀ ਖੁੱਲ੍ਹੀ ਰਹੀ ਸੀ।