ਸਿਹਤ ਕਰਮੀਆਂ ਦੀਆਂ ਮੰਨੀਆਂ ਜਾਣਗੀਆਂ ਜਾਇਜ ਮੰਗਾਂ: ਓਪੀ ਸੋਨੀ
🎬 Watch Now: Feature Video
ਫਤਿਹਗੜ ਸਾਹਿਬ: ਜਿਲ੍ਹਾ ਫਤਿਹਗੜ ਸਾਹਿਬ ਵਿੱਚ ਕਰੀਬ 10 ਕਰੋੜ ਦੀ ਲਾਗਤ ਨਾਲ ਤਿਆਰ 50 ਬੈਡ ਦੇ ਜੱਚਾ-ਬੱਚਾ ਹਸਪਤਾਲ ਦਾ ਉੱਦਘਾਟਨ ਕਰਨ ਲਈ ਪਹੁੰਚੇ ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਹਿੰਦੂਸਤਾਨ ਵਿੱਚ ਸਭ ਤੋਂ ਪਹਿਲਾ ਅਤੇ ਵੱਡਾ ਰਾਜ ਪੰਜਾਬ ਹੈ। ਜਿੱਥੇ ਜੱਚਾ-ਬੱਚਾ ਹਸਪਤਾਲ ਸਾਰੇ ਰਾਜਾਂ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਦੌਰਾਨ ਉਪ ਮੁੱਖ ਮੰਤਰੀ ਨੇ ਜ਼ਿਲੇ ਦੇ ਪਿੰਡ ਤਲਾਣਆਂ ਵਿੱਚ ਐਨਆਰਆਈ ਦੁਆਰਾ ਬਣਾਏ ਮਾਤਾ ਗੁਜਰੀ ਹਸਪਤਾਲ ਦਾ ਉਦਘਾਟਨ ਵੀ ਕੀਤਾ ਅਤੇ ਹਸਪਤਾਲ ਵਿੱਚ ਜ਼ਰੂਰਤ ਅਨੁਸਾਰ ਸਟਾਫ਼ ਸਰਕਾਰ ਦੇ ਵੱਲੋਂ ਦਿੱਤੇ ਜਾਣ ਦੀ ਵੀ ਗੱਲ ਕਹੀ। ਉਥੇ ਹੀ ਸੋਨੀ ਨੇ ਕਿਹਾ ਕਿ ਪੰਜਾਬ ਵਿੱਚ ਇਸਤੋਂ ਪਹਿਲਾਂ 32 ਜੱਚਾ-ਬੱਚਾ ਹਸਪਤਾਲ ਹੈ ਅਤੇ ਇਹ 33ਵਾਂ ਜੱਚਾ-ਬੱਚਾ ਹਸਪਤਾਲ ਹੈ, ਜਿਸਨੂੰ ਸ਼ੁਰੂ ਕੀਤਾ ਗਿਆ ਹੈ। ਸਿਹਤ ਕਰਮੀਆਂ ਦੀ ਚੱਲ ਰਹੀ ਹੜਤਾਲ ਉੱਤੇ ਬੋਲਦੇ ਹੋਏ ਓਪੀ ਸੋਨੀ ਨੇ ਕਿਹਾ ਕਿ ਕੈਬੀਨੇਟ ਦੀ ਮੀਟਿੰਗ ਵੀ ਹੈ ਅਤੇ ਯੂਨੀਅਨ ਦੇ ਨਾਲ ਵੀ ਹੈ ਜਿਨ੍ਹਾਂ ਨਾਲ ਗੱਲਬਾਤ ਹੋਵੇਗੀ ਕਿ ਜੋ ਜਾਇਜ਼ ਮੰਗਾਂ ਹੋਣਗੀਆਂ।