ਭਾਜਪਾ ਦੇ 2 ਸਾਬਕਾ ਮੰਤਰੀ ਹੀ 'ਖੇਤੀ ਕਾਨੂੰਨਾਂ' ਦੇ ਮੁੱਦੇ ਉਤੇ ਹੋਏ ਆਹਮੋ-ਸਾਹਮਣੇ
ਜਲੰਧਰ : ਅੰਮ੍ਰਿਤਸਰ ਦੇ ਭਾਜਪਾ ਨੇਤਾ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਮੁੱਦੇ ਉਤੇ ਬੀਜੇਪੀ ਦੀ ਸੂਬਾ ਲੀਡਰਸ਼ਿਪ ਨੂੰ ਘੇਰਨਾ ਬੀਜੇਪੀ ਦੇ ਹੋਰਨਾਂ ਨੇਤਾਵਾਂ ਦੇ ਗਲੇ ਨਹੀਂ ਉਤਰ ਰਿਹਾ। ਬੀਜੇਪੀ ਦੇ ਸੀਨੀਅਰ ਨੇਤਾ ਹੁਣ ਜੋਸ਼ੀ ਦੀ ਇਸ ਹਿਮਾਕਤ ਨੂੰ ਲੈ ਕੇ ਉਸ ਦੀ ਅਲੋਚਨਾ ਕਰਨ ਤੇ ਉਤਰ ਆਏ ਹਨ। ਇਸੇ ਲੜੀ ਦੇ ਤਹਿਤ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਨੇ ਕਿਹਾ ਕਿ ਅਨੀਲ ਜੋਸ਼ੀ ਜੋ ਵੀ ਗੱਲ ਕਰ ਰਹੇ ਹਨ ਉਸ ਬਾਰੇ ਕੇਂਦਰ ਸਰਕਾਰ ਗੰਭੀਰ ਹੈ ਅਤੇ ਕਿਸਾਨਾਂ ਨਾਲ ਕਈ ਵਾਰ ਗੱਲ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਕਈ ਵਾਰ ਬੈਠਕਾਂ ਕਰ ਚੁੱਕੀਆਂ ਹਨ ਪਰ ਹਾਲੇ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਅਕਾਲੀ ਦਲ ਅਤੇ ਭਾਜਪਾ ਗਠਬੰਧਨ ਟੁੱਟਣ ਬਾਰੇ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਇਹ ਸਭ ਜਾਇਜ਼ ਹੈ।