ਬਰਨਾਲਾ: ਕਸਬਾ ਭਦੌੜ ਦੀ ਨਵ ਵਿਆਹੀ ਧੀ ਅਰਸ਼ਦੀਪ ਕੌਰ (21 ਸਾਲ) ਪੁੱਤਰੀ ਅਜਮੇਰ ਸਿੰਘ ਵਾਸੀ ਨਾਨਕਸਰ ਰੋਡ ਭਦੌੜ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਗਲਾ ਘੁੱਟ ਕੇ ਅਤੇ ਤਸ਼ੱਦਦ ਕਰਕੇ ਮੌਤ ਦੇ ਘਾਟ ਉਤਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਅਰਸ਼ਦੀਪ ਕੌਰ ਦੇ ਤਾਏ ਦੇ ਲੜਕੇ ਗੁਰਪ੍ਰੀਤ ਸਿੰਘ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਰਸ਼ਦੀਪ ਕੌਰ ਦਾ ਵਿਆਹ ਅਸੀਂ 11 ਅਕਤੂਬਰ 2024 ਨੂੰ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਨਾਲ ਕੀਤਾ ਸੀ।
ਦਾਜ ਲਈ ਤੰਗ ਕਰਦਾ ਸੀ ਸਹੁਰਾ ਪਰਿਵਾਰ
ਵਿਆਹ ਤੋਂ ਕੁਝ ਦਿਨ ਬਾਅਦ ਹੀ ਲੜਕੀ ਨੂੰ ਸਹੁਰੇ ਪਰਿਵਾਰ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਵੀ ਕਰਦੇ ਸਨ ਜੋ ਸਾਨੂੰ ਅਰਸ਼ਦੀਪ ਨੇ ਕੁਝ ਦਿਨ ਪਹਿਲਾਂ ਹੀ ਦੱਸਿਆ ਸੀ ਜੋ ਇੱਥੇ ਪੇਕੇ ਪਿੰਡ ਮਿਲਣ ਆਈ ਹੋਈ ਸੀ ਅਤੇ ਚਾਰ ਦਿਨ ਪਹਿਲਾਂ ਇਥੋਂ ਆਪਣੇ ਸਹੁਰੇ ਪਰਿਵਾਰ ਨੂੰ ਖੁਸ਼ੀ ਖੁਸ਼ੀ ਗਈ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ ਦੁਪਹਿਰ 1 ਵਜੇ ਅਰਸ਼ਦੀਪ ਕੌਰ ਨਾਲ ਸਾਡੀ ਵੀਡੀਓ ਕਾਲ ਵੀ ਹੋਈ। ਉਸ ਉਪਰੰਤ 4 ਵਜੇ ਸਾਨੂੰ ਫੋਨ ਆਇਆ ਕਿ ਅਰਸ਼ਦੀਪ ਕੌਰ ਦੀ ਤਬੀਅਤ ਅਚਾਨਕ ਵਿਗੜ ਗਈ ਹੈ ਤੇ ਉਹ ਸੀਰੀਅਸ ਹੈ। ਜਿਸ ਨੂੰ ਅਸੀਂ ਬਡਿਆਲ ਹਸਪਤਾਲ ਬਠਿੰਡਾ ਲਿਜਾ ਰਹੇ ਹਾਂ ਤੇ ਤੁਸੀਂ ਜਲਦੀ ਆ ਜਾਓ ਪ੍ਰੰਤੂ ਕੁਝ ਹੀ ਮਿੰਟਾਂ ਬਾਅਦ ਸਾਨੂੰ ਫਿਰ ਫੋਨ ਆਇਆ ਕਿ ਅਰਸ਼ਦੀਪ ਕੌਰ ਦੀ ਮੌਤ ਹੋ ਚੁੱਕੀ ਹੈ।
ਸਹੁਰਾ ਪਰਿਵਾਰ ਨੇ ਬੇ-ਰਹਿਮੀ ਨਾਲ ਕੀਤਾ ਕਤਲ
ਉਹਨਾਂ ਦੱਸਿਆ ਕਿ ਹਸਪਤਾਲ ਦੇ ਅਮਲੇ ਨੇ ਵੀ ਸਾਨੂੰ ਦੱਸਿਆ ਕਿ ਸਾਡੇ ਕੋਲ ਅਰਸ਼ਦੀਪ ਕੌਰ ਦੀ ਮ੍ਰਿਤਕ ਦੇਹ ਹੀ ਲੈ ਕੇ ਆਏ ਸਨ। ਉਹਨਾਂ ਦੱਸਿਆ ਕਿ ਜਦੋਂ ਅਸੀਂ ਅਰਸ਼ਦੀਪ ਕੌਰ ਦੀ ਡੈਡ ਬਾਡੀ ਕੋਲ ਗਏ ਤਾਂ ਉਸਦੇ ਗਲੇ ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਹੱਥ ਬੰਨੇ ਹੋਏ ਸਨ। ਜਿਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਉਸਦੇ ਸਹੁਰੇ ਪਰਿਵਾਰ ਨੇ ਅਰਸ਼ਦੀਪ ਕੌਰ ਦਾ ਕਤਲ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਕੌਰ ਦੇ ਕਤਲ ਦੇ ਸੰਬੰਧ ਵਿੱਚ ਅਰਸ਼ਦੀਪ ਕੌਰ ਦੇ ਪਤੀ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ,ਸੱਸ ਬੰਤ ਕੌਰ,ਸਹੁਰਾ ਦਰਸ਼ਨ ਸਿੰਘ ਅਤੇ ਉਸ ਦੀ ਨਨਾਣ 'ਤੇ ਪਰਚਾ ਦਰਜ ਕੀਤਾ ਗਿਆ ਹੈ। ਜਦ ਕਿ ਉਸ ਦਾ ਜੇਠ ਮਾਮਲੇ 'ਚੋਂ ਬਾਹਰ ਰੱਖਿਆ ਜਾ ਰਿਹਾ ਹੈ।
ਚੈਕ ਕਰੋ ਆਪ ਸਰਕਾਰ ਦੇ ਉਨ੍ਹਾਂ ਵਾਅਦਿਆਂ ਦੀ ਲਿਸਟ, ਜਿਨ੍ਹਾਂ ਦੇ ਪੂਰਾ ਹੋਣ ਦਾ ਲੋਕਾਂ ਨੂੰ ਇੰਤਜ਼ਾਰ
ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਦਿੱਤਾ 3 ਦਿਨਾਂ ਦਾ ਹੋਰ ਸਮਾਂ
ਮੁੱਖ ਮੰਤਰੀ ਦਾ ਖ਼ਾਸ ਹੈ ਮ੍ਰਿਤਕ ਕੁੜੀ ਦਾ ਜੇਠ
ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਇਸ ਪੂਰੇ ਮਾਮਲੇ 'ਚ ਉਹਨਾਂ ਦੀ ਧੀ ਜਾ ਜੇਠ ਵੀ ਸ਼ਾਮਿਲ ਹੈ ਪਰ ਪੁਲਿਸ ਉਸ ਦਾ ਨਾਲ ਇਸ ਮਾਮਲੇ 'ਚ ਸ਼ਾਮਿਲ ਨਹੀਂ ਕਰ ਰਹੀ। ਪਰਿਵਾਰ ਮੁਤਾਬਿਕ ਮਾਮਲੇ ਦਾ ਮਾਸਟਰਮਾਈਂਡ ਜੇਠ ਹੀ ਹੈ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਟੀ 'ਚ ਸੇਵਾਵਾਂ ਨਿਭਾਅ ਰਿਹਾ ਹੈ ਇਸ ਲਈ ਪੁਲਿਸ ਉਸ ਨੂੰ ਨਚਾਅ ਰਹੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਸ 'ਤੇ ਵੀ ਪਰਚਾ ਦਰਜ ਕੀਤਾ ਜਾਵੇ। ਅਰਸ਼ਦੀਪ ਕੌਰ ਦੀ ਦਰਿੰਦਗੀ ਭਰੀ ਮੌਤ ਨਾਲ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਨੇ ਕਿਹਾ ਕਿ ਇਨਸਾਫ ਨਾ ਮਿਲਿਆ ਤਾਂ ਅਸੀਂ ਧਰਨੇ ਵੀ ਲਾਵਾਂਗੇ।
ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਪੁਲਿਸ
ਜਦੋਂ ਇਸ ਸਬੰਧੀ ਡੀਐਸ ਪੀ ਬਠਿੰਡਾ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਕਤ ਦੋਸ਼ੀਆਂ ਚੋਂ ਮ੍ਰਿਤਕ ਲੜਕੀ ਅਰਸ਼ਦੀਪ ਕੌਰ ਦੇ ਸਹੁਰਾ ਦਰਸ਼ਨ ਸਿੰਘ ਅਤੇ ਸੱਸ ਬੰਤ ਕੌਰ ਨੂੰ ਗ੍ਰਿਫਤਰ ਕਰ ਲਿਆ ਗਿਆ ਹੈ ਜਦੋਂ ਕਿ ਅਰਸ਼ਦੀਪ ਕੌਰ ਦੇ ਪਤੀ ਬਲਵਿੰਦਰ ਸਿੰਘ ਅਤੇ ਉਸ ਦੀ ਨਨਾਣ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਹਨਾਂ ਕਿਹਾ ਕਿ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਹੋਇਆ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।