ETV Bharat / state

ਨਸ਼ਿਆਂ ਖਿਲਾਫ਼ ਐਕਸ਼ਨ 'ਚ ਮੋਗਾ ਦੇ ਪਿੰਡ ਬੁੱਘੀਪੁਰਾ ਦੀ ਪੰਚਾਇਤ, ਤਸਕਰਾਂ ਖਿਲਾਫ਼ ਵੱਡਾ ਫ਼ਰਮਾਨ ਜਾਰੀ - PANCHAYAT ACTION AGAINST DRUGS

ਮੋਗਾ ਦੇ ਪਿੰਡ ਬੁੱਘੀਪੁਰਾ ਦੀ ਪੰਚਾਇਤ ਵਲੋਂ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਲਈ ਕਈ ਅਹਿਮ ਮਤੇ ਪਾਏ ਗਏ ਹਨ। ਪੜ੍ਹੋ ਕੀ ਹੈ ਮਾਮਲਾ...

ਨਸ਼ੇ ਖਿਲਾਫ਼ ਐਕਸ਼ਨ  ‘ਚ ਪੰਚਾਇਤ
ਨਸ਼ੇ ਖਿਲਾਫ਼ ਐਕਸ਼ਨ ‘ਚ ਪੰਚਾਇਤ (Etv Bharat ਮੋਗਾ ਪੱਤਰਕਾਰ)
author img

By ETV Bharat Punjabi Team

Published : Jan 3, 2025, 11:13 AM IST

ਮੋਗਾ: ਇੱਕ ਪਾਸੇ ਜਿਥੇ ਪੁਲਿਸ ਨਸ਼ੇ ਨੂੰ ਖ਼ਤਮ ਕਰਨ ਤੇ ਤਸਕਰਾਂ 'ਤੇ ਨਕੇਲ ਕੱਸਣ ਲਈ ਯਤਨ ਕਰ ਰਹੀ ਹੈ ਤਾਂ ਉਥੇ ਹੀ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵੀ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚੱਲਦੇ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਘੀਪੁਰਾ ਦੇ ਨੌਜਵਾਨ ਸਰਪੰਚ ਮਨਜੀਤ ਸਿੰਘ ਗਿੱਲ ਵਲੋਂ ਨਸ਼ਾ ਤਸਕਰਾਂ ਖਿਲਾਫ਼ ਵੱਡਾ ਐਕਸ਼ਨ ਲੈਂਦਿਆਂ ਅਹਿਮ ਮਤੇ ਪਾਏ ਗਏ। ਦੱਸਿਆ ਜਾ ਰਿਹਾ ਕਿ ਨੌਜਵਾਨ ਸਰਪੰਚ ਵਲੋਂ ਪਿੰਡ 'ਚ ਪਹਿਲੀ ਵਾਰ ਗ੍ਰਾਮ ਸਭਾ ਬੁਲਾਈ ਗਈ, ਜਿਸ 'ਚ ਪਿੰਡ ਦੇ 500 ਤੋਂ ਵੱਧ ਲੋਕਾਂ ਨੇ ਭਾਗ ਗਿਆ।

ਨਸ਼ੇ ਖਿਲਾਫ਼ ਐਕਸ਼ਨ ‘ਚ ਪੰਚਾਇਤ (Etv Bharat ਮੋਗਾ ਪੱਤਰਕਾਰ)

ਨਸ਼ੇ ਖਿਲਾਫ਼ ਐਕਸ਼ਨ 'ਚ ਪੰਚਾਇਤ

ਇਸ ਸਬੰਧੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜੇਕਰ ਨਸ਼ਾ ਕਰਨ ਵਾਲਾ ਕੋਈ ਵੀ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਚਾਇਤ ਆਪਣੇ ਪੱਧਰ 'ਤੇ ਉਸ ਦੇ ਨਸ਼ੇ ਨੂੰ ਛੁਡਵਾਏਗੀ। ਇਸ ਤੋਂ ਇਲਾਵਾ ਇੱਕ ਸਾਲ ਲਗਾਤਾਰ ਉਸ ਦਾ ਸਾਰਾ ਖਰਚ ਚੁੱਕੇਗੀ ਤੇ ਨਾਲ ਹੀ ਨਸ਼ਾ ਛੱਡਣ 'ਤੇ ਪੰਚਾਇਤ ਉਸ ਨੂੰ ਆਪਣੇ ਪੱਧਰ 'ਤੇ ਸਨਮਾਨ ਕਰੇਗੀ ਅਤੇ ਰੁਜ਼ਗਾਰ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਉਹ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਖਿਲਾਫ ਪੰਚਾਇਤ ਕਾਨੂੰਨੀ ਕਾਰਵਾਈ ਵੀ ਕਰੇਗੀ। ਇਸ ਤੋਂ ਇਲਾਵਾ ਨਸ਼ਾ ਤਸਕਰਾਂ 'ਤੇ ਕਾਰਵਾਈ ਸਣੇ ਕਈ ਮੁੱਦੇ ਇਸ ਮਤੇ 'ਚ ਪਾਸ ਕੀਤੇ ਗਏ ਹਨ।

ਨੌਜਵਾਨ ਸਰਪੰਚ ਨੇ ਬੁਲਾਈ ਗ੍ਰਾਮ ਸਭਾ

ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਕਿ ਲੰਬੇ ਅਰਸੇ ਬਾਅਦ ਪਹਿਲੀ ਵਾਰ ਪਿੰਡ ਬੁੱਘੀਪੁਰਾ ਵਿੱਚ ਗ੍ਰਾਮ ਸਭਾ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਰਪੰਚ ਵਲੋਂ ਪਿੰਡ ਦੀ ਬਿਹਤਰੀ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਪੰਚ ਵਲੋਂ ਪਾਸ ਕੀਤੇ ਮਤਿਆਂ ਨਾਲ ਮਹਿਲਾਵਾਂ ਨੂੰ ਸੁੱਖ ਮਿਲੇਗੀ, ਕਿਉਂਕਿ ਉਨ੍ਹਾਂ ਦੇ ਪੁੱਤ, ਪਤੀ ਤੇ ਭਤੀਜੇ ਨਸ਼ੇ ਤੋਂ ਤੋਬਾ ਕਰਨਗੇ। ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਦੀ ਹਾਜ਼ਰੀ 'ਚ ਸਰਪੰਚ ਮਨਜੀਤ ਸਿੰਘ ਨੇ ਜੋ ਮਤੇ ਪਾਏ ਗਏ ਹਨ, ਉਸ ਨੂੰ ਪਿੰਡ ਦੇ ਲੋਕਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ।

ਸਰਪੰਚ ਦਾ ਲੱਡੂਆਂ ਨਾਲ ਕੀਤਾ ਗਿਆ ਤੋਲਾ

ਉਥੇ ਹੀ ਪਿੰਡ ਦੀ ਗ੍ਰਾਮ ਸਭਾ ਵਿੱਚ ਪਿੰਡ ਦੇ ਲੋਕਾਂ ਨੇ ਖੁੱਲ੍ਹ ਕੇ ਪੰਚਾਇਤ ਸਾਹਮਣੇ ਮੁੱਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਕਿ 25 ਤੋਂ 30 ਸਾਲਾਂ ਬਾਅਦ ਸਾਡੇ ਪਿੰਡ ਵਿੱਚ ਇਸ ਨੌਜਵਾਨ ਸਰਪੰਚ ਨੇ ਪਹਿਲੀ ਵਾਰ ਗ੍ਰਾਮ ਸਭਾ ਬਲਾਈ ਹੈ। ਇਸ ਦੌਰਾਨ ਖੁਸ਼ ਹੋਏ ਪਿੰਡ ਦੇ ਲੋਕਾਂ ਨੇ ਸਰਪੰਚ ਮਨਜੀਤ ਸਿੰਘ ਨੂੰ ਲੱਡੂਆਂ ਨਾਲ ਤੋਲ ਕੇ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।

ਪੰਚਾਇਤ ਵਲੋਂ ਇਹ ਮਤੇ ਪਾਸੇ ਕੀਤੇ ਗਏ ਹਨ:-

1. ਪਿੰਡ ਵਿੱਚ ਨਸ਼ਾ ਵੇਚਣ ਅਤੇ ਕਰਨ ਵਾਲਿਆਂ 'ਤੇ ਪੂਰਨ ਪਾਬੰਦੀ ਹੋਵੇਗੀ। ਜੇਕਰ ਕੋਈ ਵਿਅਕਤੀ ਪਿੰਡ ਦੀ ਹੱਦ ਅੰਦਰ ਕੈਮੀਕਲ ਨਸ਼ਾ ਵੇਚਦਾ ਜਾਂ ਕਰਦਾ ਪਾਇਆ ਜਾਂਦਾ ਹੈ ਜਾਂ ਉਸ ਪਾਸੋਂ ਨਸ਼ਾ ਫੜ੍ਹਿਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

2. ਦੂਜਾ ਕਿ ਜੇਕਰ ਕਿਸੇ ਵਿਅਕਤੀ 'ਤੇ ਨਸ਼ਾ ਵੇਚਣ ਦਾ ਸ਼ੱਕ ਪੈਣ 'ਤੇ ਪਿੰਡ ਦੇ ਸਰਪੰਚ ਜਾਂ ਕਿਸੇ ਵੀ ਪੰਚਾਇਤ ਮੈਂਬਰ ਦੀ ਹਾਜ਼ਰੀ ਵਿੱਚ ਉਸ ਦੀ ਤਲਾਸ਼ੀ ਲਈ ਜਾਵੇਗੀ ਅਤੇ ਤਲਾਸ਼ੀ ਲੈਣ ਉਪਰੰਤ ਜੇਕਰ ਨਸ਼ਾ ਵਿਅਕਤੀ ਪਾਸੋਂ ਪਾਇਆ ਜਾਂਦਾ ਹੈ ਤਾਂ ਪੰਚਾਇਤ ਕਾਨੂੰਨੀ ਤੌਰ 'ਤੇ ਖੁਦ ਕਿਰਾਏਗੀ ਕਾਰਵਾਈ

3. ਕੋਈ ਵੀ ਮੈਡੀਕਲ ਦੁਕਾਨ ਵਾਲਾ ਕਿਸੇ ਆਦਮੀ ਨੂੰ ਸਰਿੰਜ, ਨਸ਼ੇ ਦੇ ਕੈਪਸੂਲ, ਨਸ਼ੀਲੀ ਗੋਲੀਆਂ ਆਦਿ ਵੇਚਦਾ ਫੜ੍ਹਿਆ ਜਾਂਦਾ ਹੈ ਤਾਂ ਉਸ ਦਾ ਲਾਇਸੈਂਸ ਰੱਦ ਕਰਵਾਇਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

4. ਜੇਕਰ ਕੋਈ ਵੀ ਪਿੰਡ ਦਾ ਵਿਅਕਤੀ ਨਸ਼ਾ ਕਰਨ ਜਾਂ ਵੇਚਣ ਵਾਲੇ ਦੀ ਥਾਣੇ ਦਰਬਾਰੇ ਜਾਂ ਕੋਟ ਕਚਹਿਰੀ ਵਿੱਚ ਜਾ ਕੇ ਮੱਦਦ ਕਰੇਗਾ ਤਾਂ ਉਸ ਦੇ ਬੂਹੇ ਅੱਗੇ ਪੰਚਾਇਤ ਵਲੋ ਧਰਨਾ ਲਗਾਇਆ ਜਾਵੇਗਾ ਤੇ ਨਾਲ ਹੀ ਬਾਈਕਾਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਸ ਵਿਅਕਤੀ ਦੇ ਪੋਸਟਰ ਬਣਾ ਕੇ ਸਾਰੇ ਪਿੰਡ ਦੀਆਂ ਗਲੀਆ ਵਿੱਚ ਲਗਾਏ ਜਾਣਗੇ।

5. ਜੇਕਰ ਨਸ਼ਾ ਕਰਨ ਵਾਲਾ ਕੋਈ ਵੀ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਚਾਇਤ ਵਲੋਂ ਆਪਣੇ ਪੱਧਰ 'ਤੇ ਉਸ ਨੂੰ ਨਸ਼ਾ ਛੱਡਣ 'ਚ ਮਦਦ ਕੀਤੀ ਜਾਵੇਗੀ ਅਤੇ ਉਸ ਦਾ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਸਾਲ ਤੱਕ ਉਸ ਦਾ ਖ਼ਰਚ ਚੁੱਕਿਆ ਜਾਵੇਗਾ, ਜੇਕਰ ਫਿਰ ਵੀ ਨਸ਼ਾ ਛੱਡਣ ਵਾਲਾ ਵਿਅਕਤੀ ਨਸ਼ਾ ਨਹੀਂ ਛੱਡਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

6. ਇਸ ਦੇ ਨਾਲ ਹੀ ਪਿੰਡ ਵਿੱਚ ਵਧਾਈ ਲੈਣ ਵਾਲੇ ਕਿੰਨਰਾਂ ਦੀ ਵਧਾਈ ਦੀ ਰਕਮ ਵੀ ਪੱਕੀ ਬੰਨ੍ਹੀ ਜਾਵੇਗੀ। ਇਸ 'ਚ 1100 ਰੁਪਏ ਤੋਂ ਵੱਧ ਕੋਈ ਵੀ ਵਿਅਕਤੀ ਲਾਗ ਨਹੀਂ ਦੇਵੇਗਾ।

7. ਪਿੰਡ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਵੀ ਪੰਚਾਇਤ ਨੇ ਮਤਾ ਪਾਸ ਕੀਤਾ। 680 ਏਕੜ ਦੇ ਕਰੀਬ ਰਕਬੇ ਮੁਤਾਬਿਕ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਾਇਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.