ਚੰਡੀਗੜ੍ਹ: ਆਈਜੀ ਸੁਖਚੈਨ ਗਿੱਲ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ, ਆਈਜੀ ਹੈੱਡਕੁਆਰਟਰ ਗਿੱਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਸ਼ਿਆਂ ਨਾਲ ਸਬੰਧਤ ਦਰਜ 8935 ਕੇਸਾਂ ਵਿੱਚੋਂ 12255 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਵਿੱਚ 1,213 ਵਪਾਰਕ ਅਤੇ 210 ਵੱਡੇ ਤਸਕਰ ਫੜੇ ਗਏ।
[LIVE] IGP Headquarters Sukhchain Singh Gill addressing a Press Conference
— Punjab Police India (@PunjabPoliceInd) December 31, 2024
https://t.co/LWoOOTTn7f
559 ਗੈਂਗਸਟਰ ਗ੍ਰਿਫ਼ਤਾਰ
ਆਈਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਪੂਰੇ ਸਾਲ ਅੰਦਰ 559 ਗੈਂਗਸਟਰ ਗ੍ਰਿਫ਼ਤਾਰ ਕੀਤੇ ਹਨ। ਜਿਹਨਾਂ ਵਿੱਚੋਂ 118 ਏਜੀਟੀਪੀਐੱਫ ਵੱਲੋਂ, 441 ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਨੇ ਪੂਰੇ ਸਾਲ ਅੰਦਰ 482 ਹਥਿਆਰ ਬਰਾਮਦ ਕੀਤੇ ਹਨ।
14 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਜ਼ਬਤ
ਆਈਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਸਮੱਗਲਰਾਂ ਕੋਲੋਂ 1099 ਹੈਰੋਇਨ, 991 ਅਫੀਮ, 414 ਕੁਇੰਟਲ ਭੁੱਕੀ, 2 ਕਰੋੜ 94 ਲੱਖ ਦੀਆਂ ਗੋਲੀਆਂ ਅਤੇ ਮੈਡੀਕਲ ਨਸ਼ੇ ਦੇ ਟੀਕੇ ਬਰਾਮਦ ਕੀਤੇ ਗਏ ਹਨ। ਡਰੋਨ ਨਿਗਰਾਨੀ ਦੌਰਾਨ 257 ਡਰੋਨਾਂ ਨੂੰ ਡੇਗਿਆ ਗਿਆ, ਜਦਕਿ 185 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਡਰੋਨ ਦੇ ਨਾਲ ਇੱਕ ਆਈਈਡੀ ਵੀ ਫੜਿਆ ਗਿਆ ਹੈ। 27 ਅਪ੍ਰੈਲ ਨੂੰ ਜਲੰਧਰ 'ਚ 13 ਮੁਲਜ਼ਮ ਫੜੇ ਗਏ ਸਨ, ਜਿਨ੍ਹਾਂ ਤੋਂ 48 ਕਿਲੋ ਹੈਰੋਇਨ ਬਰਾਮਦ ਹੋਈ ਸੀ। ਅੱਤਵਾਦੀਆਂ ਦੇ 12 ਮਾਡਿਊਲ ਫੜੇ ਗਏ, ਜਿਹਨਾਂ ਵਿੱਚ 66 ਮੁਲਜ਼ਮ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਕੋਲੋਂ ਹਥਿਆਰ ਅਤੇ ਆਰਡੀਐਕਸ, ਗ੍ਰਨੇਡ, ਆਈਈਡੀ ਵੀ ਬਰਾਮਦ ਕੀਤੇ ਗਏ।
ਸੋਸ਼ਲ ਮੀਡੀਆ ਉੱਤੇ ਕਾਰਵਾਈ
ਸੁਖਚੈਨ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਕੁੱਲ 483 ਸੋਸ਼ਲ ਮੀਡੀਆ ਅਕਾਊਂਟ ਪੇਜ ਬੰਦ ਕਰਵਾਏ। ਇਸੇ ਤਰ੍ਹਾਂ ਇੰਟਰਨੈਸ਼ਨਲ ਗਤੀਵਿਧੀਆ ਦੇ ਵਿੱਚ ਮੌਜੂਦ 731 ਮੋਬਾਇਲ ਨੰਬਰ ਬੰਦ ਕੀਤੇ ਗਏ। 2348 ਆਈਐਮਈਐਮ ਨੰਬਰ ਬਲੌਕ ਕੀਤੇ ਗਏ।