ETV Bharat / state

'ਫਲੱਸ਼ ਦੀ ਪੇਟੀ ਵਾਲਾ ਪਾਣੀ ਪੀ ਕੇ ਕੀਤਾ ਗੁਜ਼ਾਰਾ', 'ਅੱਖਾਂ ਸਾਹਮਣੇ ਪਈਆਂ ਦੇਖੀਆਂ 40 ਲਾਸ਼ਾਂ", ਅੰਦਰ ਤੱਕ ਝੰਝੋੜ ਦੇਵੇਗੀ ਪਨਾਮਾ ਦੇ ਖੂਨੀ ਜੰਗਲਾਂ ਦੀ ਦਾਸਤਾਨ! - THE STORY OF THE DEPORTED YOUTH

ਜੰਗਲਾਂ 'ਚੋਂ ਲੰਘ ਕੇ ਸੁਪਨਿਆਂ ਤੱਕ ਪਹੁੰਚਣ ਲਈ ਜਾਨ ਦੀ ਬਾਜ਼ੀ ਤੱਕ ਲਗਵਾਉਣੀ ਪੈਂਦੀ ਹੈ। ਸੁਣੋ ਡੰਕੀ ਲਗਾ ਕੇ ਜਾਣ ਵਾਲਿਆਂ ਦੀ ਕਹਾਣੀ...

PANAMA JUNGLE DUNKI ROUTE
ਖੂਨੀ ਪਨਾਮਾ ਦੇ ਜੰਗਲਾਂ ਦੀ ਦਾਸਤਾਨ ! (ETV Bharat)
author img

By ETV Bharat Punjabi Team

Published : Feb 9, 2025, 10:37 PM IST

Updated : Feb 9, 2025, 10:52 PM IST

ਹੈਦਰਾਬਾਦ ਡੈਸਕ: ਐਮੀ ਵਿਰਕ ਦੀ ਪੰਜਾਬੀ ਫਿਲਮ ਡੰਕੀ ਅਤੇ ਸ਼ਾਹਰੁਖ ਖਾਨ ਦੀ ਹਿੰਦੀ ਫਿਲਮ ਡੰਕੀ 'ਚ ਜੋ ਸੱਚਾਈ ਦਿਖਾਈ ਗਈ ਹੈ। ਉਹ ਤਾਂ ਮਹਿਜ਼ 1 % ਹੈ ਪਰ ਪਨਾਮਾ ਦੇ ਜੰਗਲਾਂ 'ਚੋਂ ਲੰਘ ਕੇ ਸੁਪਨਿਆਂ ਤੱਕ ਪਹੁੰਚਣ ਲਈ ਜਾਨ ਦੀ ਬਾਜ਼ੀ ਤੱਕ ਲਗਵਾਉਣੀ ਪੈਂਦੀ ਹੈ। ਇਸ ਜਦੋ-ਜਹਿਦ ਦੇ ਬਾਵਜੂਦ ਵੀ ਕਈਆਂ ਦੇ ਸੁਪਨੇ ਪੂਰੇ ਹੁੰਦੇ-ਹੁੰਦੇ ਰਹਿ ਜਾਂਦੇ ਹਨ। ਤਰਨਤਾਰਨ ਦੇ ਮਨਦੀਪ ਸਿੰਘ ਨੇ ਦੱਸਿਆ ਕਿ ਅਮਰੀਕਾ ਪਹੁੰਚਣ ਤੱਕ ਉਸ ਨਾਲ ਜੋ-ਜੋ ਬੀਤਿਆ ਉਸ ਨੂੰ ਸੁਣ ਕੇ ਰੂਹ ਤੱਕ ਕੰਬ ਜਾਂਦੀ ਹੈ।

PANAMA JUNGLE DUNKI ROUTE
ਖੂਨੀ ਪਨਾਮਾ ਦੇ ਜੰਗਲਾਂ ਦੀ ਦਾਸਤਾਨ ! (ETV Bharat)

" 9 ਦਿਨ ਤੱਕ ਮੈਨੂੰ ਲਗਤਾਰ ਕੁੱਟਿਆ ਗਿਆ, ਡੌਂਕਰਾਂ ਨੇ ਮੇਰਾ ਸਭ ਕੁੱਝ ਖੋਹ ਲਿਆ, ਭੁੱਖ ਅਤੇ ਪਿਆਸ ਨਾਲ ਜਾਨ ਨਿਕਲ ਰਹੀ ਸੀ ਖਾਣ ਨੂੰ ਤਾਂ ਕੁੱਝ ਨਹੀਂ ਮਿਲਿਆ ਫਿਰ ਫਲੱਸ਼ ਵਾਲੀ ਪੇਟੀ ਦਾ ਪਾਣੀ ਹੀ ਪੀਣਾ ਪਿਆ।" ਮਨਦੀਪ ਸਿੰਘ, ਡਿਪੋਰਟ ਹੋਇਆ ਨੌਜਵਾਨ

ਮੈਂ ਤਾਂ ਪੈਸੇ ਪੂਰੇ ਦਿੱਤੇ ਪਰ ਫਿਰ ਵੀ...

ਮਨਦੀਪ ਨੇ ਆਪਣਾ ਦਰਦ ਦੱਸਦੇ ਹੋਏ ਆਖਿਆ ਕਿ ਮੈਂ ਤਾਂ ਏਜੰਟਾਂ ਨੂੰ ਪੂਰੇ ਪੈਸੇ ਦਿੱਤੇ ਸਨ, ਉਸ ਨੇ ਦੱਸਿਆ ਕਿ ਉਹ ਮੈਨੂੰ 15 ਦਿਨ 'ਚ ਅਮਰੀਕਾ ਪਹੁੰਚਾ ਦੇਵੇਗਾ ਪਰ ਉਸ ਨੂੰ ਅਮਰੀਕਾ ਪਹੁੰਚਣ ਨੂੰ ਦੋ ਮਹੀਨੇ ਲੱਗ ਗਏ। ਡੌਂਕਰਾਂ ਨੇ ਆਖਿਆ ਕਿ ਸਾਨੂੰ ਏਜੰਟਾਂ ਨੇ ਤੁਹਾਡੇ ਪੈਸੇ ਹੀਂ ਦਿੱਤੇ, ਸਾਨੂੰ ਪੈਸੇ ਨਹੀਂ ਦਿੱਤੇ ਪੈਸੇ ਦਿਓ ਤਾਂ ਹੀ ਅਸੀਂ ਤੁਹਾਨੂੰ ਜਾਣ ਦੇਵਾਂਗੇ।

"ਇਹ ਮੈਨੂੰ ਮਾਰ ਦੇਣਗੇ, ਮੈਨੂੰ ਬਚਾ ਲਓ, ਤੁਸੀਂ ਜਿੱਥੋਂ ਮਰਜ਼ੀ ਪੈਸੇ ਭੇਜੋ, ਬਸ ਮੈਨੂੰ ਇੱਥੋਂ ਕੱਢੋ, ਉਹ ਮੱਥੇ 'ਤੇ ਗੰਨ ਰੱਖ ਕੇ ਪੈਸੇ ਮੰਗਦੇ, ਕੁੱਟਦੇ-ਮਾਰਦੇ ਅਤੇ ਵੀਡੀਓ ਬਣਾਉਂਦੇ, 6 ਮੁੰਡਿਆਂ ਨੇ ਘਰੋਂ ਪੈਸੇ ਮੰਗਵਾ ਲਏ ਅਤੇ ਉਨ੍ਹਾਂ ਨੂੰ ਜਾਣ ਦਿੱਤਾ, ਅਸੀਂ ਦੋ ਮੁੰਡੇ ਰਹਿ ਗਏ ਸੀ। ਉਨ੍ਹਾਂ ਨੇ ਜਾਨੋਂ ਮਾਰਨ ਦੀ ਧਮਕੀ ਵੀ ਦੇ ਦਿੱਤੀ ਸੀ। ਸਪੈਨਿਸ਼ 'ਚ ਗੱਲ ਕਰਦੇ ਡੌਂਕਰਾਂ ਨੇ ਆਖਿਆ ਕਿ ਤੁਹਾਡੇ ਏਜੰਟ ਨੇ ਸਾਡੇ ਬਹੁਤ ਸਾਰੇ ਪੈਸੇ ਦੇਣੇ ਨੇ ਪਰ ਇਸ ਵਾਰ ਜੇ ਪੈਸੇ ਨਾ ਦਿੱਤੇ ਤਾਂ ਤੁਹਾਡੇ 'ਚੋਂ ਕਿਸੇ ਇੱਕ ਨੂੰ ਮਾਰਨਾ ਵੀ ਹਵੇਗਾ।" ਮਨਦੀਪ ਸਿੰਘ, ਡਿਪੋਰਟ ਹੋਇਆ ਨੌਜਵਾਨ

ਕਿਹੜੇ-ਕਿਹੜੇ ਰਸਤੇ 'ਚੋਂ ਲੰਘਿਆ ਗੁਰਪ੍ਰੀਤ ਸਿੰਘ

ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਜਾਣ ਲਈ 6 ਮਹੀਨੇ ਕਿਹੜੇ-ਕਿਹੜੇ ਰਸਤੇ ਤੋਂ ਗੁਜ਼ਰਨਾ ਪਿਆ ਅਤੇ ਜਿਵੇਂ ਹੀ ਆਪਣੇ ਸੁਪਨਿਆਂ ਦੀ ਧਰਤੀ 'ਤੇ ਪੈਰ ਰੱਖਿਆ ਤਾਂ ਸੁਪਨਾ ਹੀ ਟੁੱਟ ਗਿਆ।

"ਅਮਰੀਕਾ ਦਾ ਬਾਰਡਰ ਪਾਰ ਕਰਨ ਤੋਂ ਬਾਅਦ 15 ਜਨਵਰੀ ਨੂੰ ਮੈਨੂੰ ਅਮਰੀਕੀ ਕੈਂਪ 'ਚ ਭੇਜ ਦਿੱਤਾ। 20ਤੋਂ 22 ਦਿਨ ਕੈਂਪ 'ਚ ਰਹਿਣ ਤੋਂ ਬਾਅਦ ਸਾਨੂੰ ਬਿਨਾਂ ਦੱਸੇ ਡਿਪੋਰਟ ਕਰ ਦਿੱਤਾ। ਅਮਰੀਕੀ ਫੌਜ ਨੇ ਸਾਨੂੰ ਸੰਗਲਾਂ ਅਤੇ ਬੇੜੀਆਂ ਨਾਲ ਬੰਨ ਦਿੱਤਾ। ਕੈਂਪ 'ਚ ਜੇਲ੍ਹ ਵਰਗਾ ਮਾਹੌਲ਼ ਸੀ। ਅਜਿਹਾ ਵਤੀਰਾ ਤਾਂ ਕੋਈ ਜਨਵਰਾਂ ਨਾਲ ਵੀ ਨਹੀਂ ਕਰਦਾ ਜਿਹੜਾ ਸਾਡੇ ਨਾਲ ਕੀਤਾ ਗਿਆ।" ਗੁਰਪ੍ਰੀਤ ਸਿੰਘ, ਡਿਪੋਰਟ ਹੋਇਆ ਨੌਜਵਾਨ

11 ਦਿਨ ਬਾਅਦ ਹੀ ਵਾਪਸ ਭੇਜਿਆ

ਉਧਰ 30 ਲੱਖ ਰੁਪਏ ਅਤੇ 6 ਮਹੀਨੇ ਲਗਾ ਕੇ ਅਮਰੀਕਾ ਪਹੁੰਚੇ ਗੁਰਦਾਸਪੁਰ ਫਤਿਹਗੜ੍ਹ ਚੂੜੀਆਂ ਤੋਂ ਜਸਪਾਲ ਸਿੰਘ ਨੂੰ ਮਹਿਜ਼ 11 ਦਿਨ ਬਾਅਦ ਹੀ ਵਾਪਸ ਭੇਜ ਦਿੱਤਾ ਗਿਆ। ਜਸਪਾਲ ਨੇ ਆਪਣਾ ਦਰਦ ਬਿਆਨ ਕਰਦੇ ਆਖਿਆ ਕਿ ਉਸ ਨੂੰ ਪਹਿਲਾ ਭਾਰਤ ਤੋਂ ਯੂਰਪ ਭੇਜਿਆ ਗਿਆ ਅਤੇ ਉਥੋਂ ਉਸ ਨੂੰ ਜੰਗਲ ਦੇ ਰਸਤੇ ਬ੍ਰਾਜ਼ੀਲ ਰਾਹੀਂ ਅਮਰੀਕਾ ਭੇਜਿਆ ਸੀ। ਜਦੋਂ ਉਹ ਅਮਰੀਕਾ ਦੀ ਸਰਹੱਦ ਪਾਰ ਕਰ ਰਿਹਾ ਸੀ ਤਾਂ ਅਮਰੀਕੀ ਫੌਜ ਨੇ ਉਸ ਨੂੰ ਫੜ ਲਿਆ।

"ਪਨਾਮਾ ਦੇ ਜੰਗਲ 'ਚ 3 ਦਿਨ ਤੁਰਨਾ ਪਿਆ"

ਇਹ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੋਇਆ ਇਸ ਲਿਸਟ 'ਚ ਅੰਮ੍ਰਿਤਸਰ ਦੇ ਦਲੇਰ ਸਿੰਘ ਦਾ ਨਾਮ ਵੀ ਸ਼ਾਮਿਲ ਹੈ, ਜਿਸ ਨੇ 4 ਮਹੀਨੇ ਦੀ ਖੱਜਲ-ਖੁਆਰੀ ਨੂੰ ਬਰਦਾਸ਼ਤ ਕੀਤਾ ਨਾਲੇ 60 ਲੱਖ ਰੁਪਏ ਵੀ ਏਜੰਟ ਨੂੰ ਦਿੱਤੇ ਫਿਰ ਵੀ 120 ਕਿਲੋਮੀਟਰ ਪੈਦਲ ਪਨਾਮਾ ਦਾ ਜੰਗਲ ਪਾਰ ਕਰਨਾ ਪਿਆ।

" ਮੈਂ ਸਭ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਕਦੇ ਵੀ ਡੰਕੀ ਨਾ ਲਗਾਉਣਾ। ਸੌਖਾ ਨਹੀਂ ਪਨਾਮਾ ਦੇ ਜੰਗਲਾਂ 'ਚ 3 ਦਿਨ ਤੁਰਨਾ।ਮੈਂ ਰਸਤੇ 'ਚ ਪੰਜੀਰ ਤੱਕ ਦੇਖੇ ਨੇ, ਪਤਾ ਨਹੀਂ ਕਿੰਨੇ ਹੀ ਨੌਜਵਾਨ ਪਨਾਮਾ ਦੇ ਜੰਗਲਾਂ ਨੇ ਖਾ ਲਏ।" ਦਲੇਰ ਸਿੰਘ, ਡਿਪੋਰਟ ਹੋਇਆ ਨੌਜਵਾਨ

Last Updated : Feb 9, 2025, 10:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.