ETV Bharat / state

ਸਕੂਲ ਦੇ ਪ੍ਰਿੰਸੀਪਲ ਨੂੰ ਹੋਇਆ 'ਵਿੱਦਿਆ' ਨਾਲ ਪਿਆਰ, ਸ਼ੌਂਕ ਅਜਿਹੇ, ਜਿਸ ਤੋਂ ਭੱਜਦੇ ਨੇ ਲੋਕ, ਜਾਣ ਕੇ ਹੋ ਜਾਓਗੇ ਹੈਰਾਨ - STUDY INSPIRATIONAL STORY

ਸਕੂਲ ਪ੍ਰਿੰਸੀਪਲ ਵਿਜੈ ਕੁਮਾਰ ਵੱਖ-ਵੱਖ ਵਿਸ਼ਿਆਂ 'ਚ 21 ਮਾਸਟਰ ਡਿਗਰੀਆਂ ਹਾਸਲ ਕਰ ਚੁੱਕੇ। ਅੱਗੇ ਹੋਰ ਪੜ੍ਹਾਈ ਜਾਰੀ ਹੈ। 2000 ਤੋਂ ਵੱਧ ਕਿਤਾਬਾਂ ਪੜ੍ਹ ਚੁੱਕੇ।

completes 21 masters degrees, Govt Secondary school boys budhlada Principal
ਸਕੂਲ ਦੇ ਪ੍ਰਿੰਸੀਪਲ ਨੂੰ ਹੋਇਆ 'ਵਿੱਦਿਆ' ਨਾਲ ਪਿਆਰ ... (ETV Bharat)
author img

By ETV Bharat Punjabi Team

Published : Feb 10, 2025, 2:21 PM IST

ਮਾਨਸਾ: ਜ਼ਿਲ੍ਹੇ ਦਾ ਇੱਕ ਅਜਿਹਾ ਅਧਿਆਪਕ, ਜੋ ਇੱਕ ਨਹੀਂ, ਦੋ ਨਹੀਂ, ਬਲਕਿ 21 ਮਾਸਟਰ ਡਿਗਰੀਆਂ ਪੂਰੀਆਂ ਕਰ ਚੁੱਕੇ ਹਨ ਅਤੇ 22ਵੀਂ ਮਾਸਟਰ ਡਿਗਰੀ ਲਈ ਪੜ੍ਹਾਈ ਜਾਰੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਕਈ ਵਾਰ ਇਸ ਅਧਿਆਪਕ ਨੂੰ ਗੋਲਡ ਮੈਡਲਿਸਟ ਵੀ ਐਲਾਨਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਗਤੀਵਿਧੀਆਂ ਦੇ ਚੱਲਦਿਆਂ ਰਾਸ਼ਟਰਪਤੀ ਐਵਾਰਡ ਹਾਸਿਲ ਕਰਨ ਦਾ ਵੀ ਮਾਣ ਪ੍ਰਾਪਤ ਹੈ। ਅਜਿਹਾ ਹੀ ਅਧਿਆਪਕ ਬੁਢਲਾਡਾ ਦੇ ਰਹਿਣ ਵਾਲੇ ਹਨ ਵਿਜੈ ਕੁਮਾਰ ਹਨ, ਜੋ ਬਤੌਰ ਪ੍ਰਿੰਸੀਪਲ ਵਜੋਂ ਬੁਢਲਾਡਾ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿੱਚ ਸੇਵਾਵਾਂ ਨਿਭਾ ਰਹੇ ਹਨ।

ਸਕੂਲ ਦੇ ਪ੍ਰਿੰਸੀਪਲ ਨੂੰ ਹੋਇਆ 'ਵਿੱਦਿਆ' ਨਾਲ ਪਿਆਰ ... (ETV Bharat)

3 ਤੋਂ ਵੱਧ ਯੂਨੀਵਰਸਿਟੀਆਂ ਵਿੱਚ ਪੜ੍ਹਾਈ, 21 ਡਿਗਰੀਆਂ ਕੰਪਲੀਟ

ਬੁਢਲਾਡਾ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿੱਚ ਪ੍ਰਿੰਸੀਪਲ ਦੇ ਤੌਰ ਉੱਤੇ ਤੈਨਾਤ ਵਿਜੈ ਕੁਮਾਰ ਇੱਕ ਅਜਿਹੇ ਅਧਿਆਪਕ ਹਨ, ਜੋ ਦੂਜੇ ਅਧਿਆਪਕਾਂ ਅਤੇ ਹੋਰ ਵਿਦਿਆਰਥੀਆਂ ਲਈ ਮਿਸਾਲ ਹਨ। ਇਸ ਪ੍ਰਿੰਸੀਪਲ ਨੇ 21 ਮਾਸਟਰ ਡਿਗਰੀਆਂ ਵੱਖ-ਵੱਖ ਵਿਸ਼ਿਆਂ ਵਿੱਚ ਹਾਸਿਲ ਕਰ ਲਈਆਂ ਹਨ ਅਤੇ 22 ਵੀ ਡਿਗਰੀ ਜਾਰੀ ਹੈ। ਵਿਜੈ ਕੁਮਾਰ ਵੱਲੋਂ 17 ਡਿਗਰੀਆਂ ਵੱਖ-ਵੱਖ ਵਿਸ਼ਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀਆਂ ਹਨ ਅਤੇ ਇਸ ਤੋਂ ਇਲਾਵਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਅਤੇ ਇਗਨੋ ਯੂਨੀਵਰਸਿਟੀ ਦਿੱਲੀ ਅਤੇ ਜੈਨ ਯੂਨੀਵਰਸਿਟੀ ਤੋਂ ਵੀ ਡਿਗਰੀਆਂ ਪ੍ਰਾਪਤ ਕੀਤੀਆਂ ਹਨ।

completes 21 masters degrees, Govt Secondary school boys budhlada Principal
ਸਕੂਲ ਪ੍ਰਿੰਸੀਪਲ ਵਿਜੈ ਕੁਮਾਰ (ਗ੍ਰਾਫਿਕਸ ਟੀਮ, ETV Bharat)

ਗ੍ਰੇਜੂਏਸ਼ਨ ਕਰਦੇ ਸਮੇਂ ਜਾਗਿਆ ਸ਼ੌਂਕ

ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਗ੍ਰੈਜੂਏਸ਼ਨ ਕਰਦੇ ਹੋਏ ਪੜ੍ਹਾਈ ਨਾਲ ਪਿਆਰ ਹੋ ਗਿਆ ਸੀ, ਜੋ ਹੁਣ ਅਜਿਹਾ ਸ਼ੌਂਕ ਬਣ ਗਿਆ ਹੈ ਕਿ ਅਜੇ ਤੱਕ ਇਹ ਉਤਰਿਆ ਹੀ ਨਹੀਂ ਹੈ। ਉਨ੍ਹਾਂ ਨੂੰ ਜ਼ਿੰਦਗੀ ਵਿੱਚ ਹੋਰ ਵੀ ਵੱਖ-ਵੱਖ ਵਿਸ਼ਿਆਂ ਨਾਲ ਪੜ੍ਹਾਈ ਕਰਕੇ ਜਾਣਕਾਰੀ ਹਾਸਿਲ ਕਰਨ ਦੀ ਤਾਂਘ ਪੈਦਾ ਹੋ ਗਈ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਹੁਣ ਤੱਕ ਵੱਖ-ਵੱਖ ਵਿਸ਼ਿਆਂ ਵਿੱਚ 21 ਮਾਸਟਰ ਡਿਗਰੀਆਂ ਹਾਸਿਲ ਕਰ ਲਈਆਂ ਹਨ ਅਤੇ 22 ਵੀਂ ਡਿਗਰੀ ਜਾਰੀ ਹੈ।

2500 ਤੋਂ ਵੱਧ ਕਿਤਾਬਾਂ ਪੜ੍ਹ ਚੁੱਕੇ

ਪ੍ਰਿੰਸੀਪਲ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਅਤੇ ਭਾਰਤ ਦੇ ਸਾਰੇ ਹੀ ਸੂਬਿਆਂ ਦੇ ਵੱਖ-ਵੱਖ ਭਾਸ਼ਾਵਾਂ ਦੇ ਨਿਊਜ਼ ਪੇਪਰ ਵੀ ਇਕੱਠੇ ਕੀਤੇ ਹੋਏ ਹਨ। ਹੁਣ ਤੱਕ ਉਹ ਕਹਾਣੀਕਾਰ ਅਤੇ ਲੇਖਕਾਂ ਦੀਆਂ 2500 ਤੋਂ ਜਿਆਦਾ ਕਿਤਾਬਾਂ ਪੜ੍ਹ ਚੁੱਕੇ ਹਨ, ਜੋ ਉਨ੍ਹਾਂ ਦੇ ਘਰ ਵਿੱਚ ਅੱਜ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ 100 ਤੋਂ ਜਿਆਦਾ ਸੰਸਥਾਵਾਂ ਦੇ ਨਾਲ ਉਹ ਜੁੜੇ ਹੋਏ ਹਨ ਅਤੇ ਸਮੇਂ-ਸਮੇਂ ਉੱਤੇ ਇਹ ਸੰਸਥਾਵਾਂ ਉਨ੍ਹਾਂ ਨੂੰ ਸਨਮਾਨਿਤ ਵੀ ਕਰਦੀਆਂ ਹਨ।

ਰਾਸ਼ਟਰਪਤੀ ਐਵਾਰਡ ਸਣੇ ਕਈ ਹੋਰ ਐਵਾਰਡਾਂ ਨਾਲ ਵੀ ਸਨਮਾਨਿਤ

ਪ੍ਰਿੰਸੀਪਲ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਗਤੀਵਿਧੀਆਂ ਦੇ ਚੱਲਦਿਆਂ ਰਾਸ਼ਟਰਪਤੀ ਐਵਾਰਡ ਹਾਸਲ ਕਰਨ ਦਾ ਵੀ ਮਾਣ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਸਟੇਟ ਐਵਾਰਡ ਤੇ ਜ਼ਿਲ੍ਹਾ ਪੱਧਰ ਉੱਤੇ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਮਾਗਮ ਉੱਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।

ਵਿਜੈ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਪੁੱਤਰ ਹੈ, ਜੋ ਨੋਇਡਾ ਵਿੱਚ ਇੰਜਨੀਅਰਿੰਗ ਕਰਦਾ ਹੈ ਅਤੇ ਪਰਿਵਾਰ ਦੇ ਵਿੱਚ ਉਹ ਅਤੇ ਉਨ੍ਹਾਂ ਦੀ ਪਤਨੀ ਹੈ। ਉਹ (ਵਿਜੈ ਕੁਮਾਰ) ਜਿਆਦਾ ਸਮਾਂ ਕਿਤਾਬਾਂ ਅਤੇ ਅਖਬਾਰ ਪੜ੍ਹਨ ਨੂੰ ਦਿੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ, 'ਪੜ੍ਹਾਈ ਕਦੇ ਵੀ ਖ਼ਤਮ ਨਹੀਂ ਹੋ ਸਕਦੀ ਅਤੇ ਜਦੋਂ ਤੱਕ ਤੁਹਾਡੀ ਜਿੰਦਗੀ ਹੈ, ਤੁਸੀਂ ਪੜ੍ਹਾਈ ਕਰ ਸਕਦੇ ਹੋ। ਪੜ੍ਹਾਈ ਇੱਕ ਅਜਿਹਾ ਅਨਮੋਲ ਖਜ਼ਾਨਾ ਹੈ, ਜੋ ਤੁਹਾਡੇ ਤੋਂ ਕੋਈ ਵੀ ਖੋਹ ਨਹੀਂ ਸਕਦਾ ਅਤੇ ਇਸ ਲਈ ਪੜ੍ਹਾਈ ਨੂੰ ਹਮੇਸ਼ਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਜਿੰਦਗੀ ਦੇ ਵਿੱਚ ਹਰ ਪ੍ਰਕਾਰ ਦੀ ਜਾਣਕਾਰੀ ਹਾਸਲ ਹੋਣੀ ਚਾਹੀਦੀ ਹੈ।'

ETV Bharat Logo

Copyright © 2025 Ushodaya Enterprises Pvt. Ltd., All Rights Reserved.