ਹੈਦਰਾਬਾਦ: ਮੋਬਾਈਲ ਨਿਰਮਾਤਾ ਕੰਪਨੀ Realme ਅਗਲੇ ਮਹੀਨੇ ਭਾਰਤੀ ਬਾਜ਼ਾਰ 'ਚ Realme 14 Pro ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਲਗਾਤਾਰ ਇਸ ਫੋਨ ਨੂੰ ਟੀਜ਼ ਕਰ ਰਹੀ ਹੈ। ਹਾਲਾਂਕਿ, ਅਜੇ ਤੱਕ ਲਾਂਚਿੰਗ ਡੇਟ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਨਵੀਂ Realme 14 Pro ਸੀਰੀਜ਼ ਦੀ ਸੇਲ ਡੇਟ ਨੂੰ ਲੈ ਕੇ ਆਨਲਾਈਨ ਜਾਣਕਾਰੀ ਲੀਕ ਹੋ ਗਈ ਹੈ।
ਜਾਣਕਾਰੀ ਮੁਤਾਬਕ, Realme 14 Pro ਸੀਰੀਜ਼ 'ਚ Realme 14 Pro ਅਤੇ Realme 14 Pro+ ਸਮਾਰਟਫੋਨ ਸ਼ਾਮਲ ਹੋਣਗੇ। ਟਿਪਸਟਰ ਪਾਰਸ ਗੁਗਲਾਨੀ ਨੇ ਆਪਣੇ ਐਕਸ ਅਕਾਊਂਟ 'ਤੇ ਇੱਕ ਪੋਸਟ 'ਚ ਇਸ ਸੀਰੀਜ਼ ਦੀ ਸੇਲ ਡੇਟ ਨੂੰ ਲੀਕ ਕੀਤਾ ਹੈ। ਇਸ ਪੋਸਟ ਦੇ ਅਨੁਸਾਰ, Realme 14 Pro ਸੀਰੀਜ਼ ਦੀ ਵਿਕਰੀ 13 ਜਨਵਰੀ ਤੋਂ ਸ਼ੁਰੂ ਹੋਵੇਗੀ।
Xclusive: Realme 14 Pro Series sales from 13th Jan onwards!! #Realme pic.twitter.com/Qss5QqNJFq
— Paras Guglani (@passionategeekz) December 30, 2024
ਇਸ ਪੋਸਟ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੋਨ ਨੂੰ ਜਨਵਰੀ ਦੇ ਦੂਜੇ ਹਫਤੇ ਲਾਂਚ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ ਨੂੰ ਫਲਿੱਪਕਾਰਟ ਰਾਹੀ ਖਰੀਦਿਆ ਜਾ ਸਕੇਗਾ।
Realme 14 Pro ਸੀਰੀਜ਼ ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ Realme 14 Pro ਸੀਰੀਜ਼ ਵਿੱਚ 42 ਡਿਗਰੀ ਕਵਾਡ-ਕਰਵਡ ਡਿਸਪਲੇਅ ਅਤੇ ਅਲਟਰਾ-ਸਲਿਮ 1.6mm ਐਜ-ਟੂ-ਐਜ ਬੇਜ਼ਲ ਸ਼ਾਮਲ ਹੋ ਸਕਦੇ ਹਨ। ਇਸ ਵਿੱਚ ਇੱਕ 1.5K ਰੈਜ਼ੋਲਿਊਸ਼ਨ ਡਿਸਪਲੇਅ ਅਤੇ ਠੰਢ 'ਚ ਰੰਗ ਬਦਲਣ ਵਾਲਾ ਬੈਕ ਪੈਨਲ ਹੋਵੇਗਾ। 16 ਡਿਗਰੀ ਸੈਲਸੀਅਸ ਤੋਂ ਹੇਠਾਂ ਹੋਣ 'ਤੇ ਇਹ ਸੀਰੀਜ਼ ਮੋਤੀਦਾਰ ਚਿੱਟੇ ਤੋਂ ਭੜਕੀਲੇ ਨੀਲੇ ਰੰਗ 'ਚ ਬਦਲ ਜਾਵੇਗੀ। ਪ੍ਰੋਸੈਸਰ ਦੇ ਤੌਰ 'ਤੇ Realme 14 Pro ਸੀਰੀਜ਼ 'ਚ Qualcomm Snapdragon 7s Gen 3 ਚਿਪਸੈੱਟ ਮਿਲ ਸਕਦੀ ਹੈ। ਫਿਲਹਾਲ ਇਸ ਦੀ ਬੈਟਰੀ, ਡਿਸਪਲੇ ਸਾਈਜ਼ ਅਤੇ ਕੈਮਰਾ ਸੈਂਸਰ ਵਰਗੀਆਂ ਹੋਰ ਚੀਜ਼ਾਂ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਕੀਮਤ ਬਾਰੇ ਵੀ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ:-